#Cricket #SPORTS

ਟੀ-20 ਸੀਰੀਜ਼ : ਭਾਰਤ ਨੇ ਜ਼ਿੰਬਾਬਵੇ ਨੂੰ 90 ਦੌੜਾਂ ਨਾਲ ਹਰਾਇਆ

ਹਰਾਰੇ, 25 ਜੁਲਾਈ (ਪੰਜਾਬ ਮੇਲ)- ਭਾਰਤ ਅਤੇ ਜ਼ਿੰਬਾਬਵੇ ਵਿਚਕਾਰ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਦੂਜਾ ਮੈਚ ਅੱਜ ਸ਼ਨੀਵਾਰ, 25 ਜੁਲਾਈ ਨੂੰ ਹਰਾਰੇ ਸਪੋਰਟਸ ਕਲੱਬ ਵਿਖੇ ਖੇਡਿਆ ਗਿਆ ਹੈ। ਜ਼ਿੰਬਾਬਵੇ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ ‘ਚ 5 ਵਿਕਟਾਂ ਗੁਆ ਕੇ 219 ਦੌੜਾਂ ਬਣਾਈਆਂ ਤੇ ਜ਼ਿੰਬਾਬਵੇ ਨੂੰ ਜਿੱਤ ਲਈ 220 ਦੌੜਾਂ ਦਾ ਟੀਚਾ ਦਿੱਤਾ। ਭਾਰਤ ਲਈ ਈਸ਼ਾਨ ਕਿਸ਼ਨ ਨੇ 81 ਦੌੜਾਂ, ਤਿਲਕ ਵਰਮਾ ਨੇ 60  ਦੌੜਾਂ, ਸ਼੍ਰੇਅਸ ਅਈਅਰ ਨੇ 25 ਦੌੜਾਂ ਤੇ ਵੈਭਵ ਸੂਰਿਆਵੰਸ਼ੀ ਨੇ 20 ਦੌੜਾਂ ਬਣਾਈਆਂ। ਜ਼ਿੰਬਾਬਵੇ ਲਈ ਬਲੈਸਿੰਗ ਮੁਜ਼ਰਾਬਾਨੀ ਨੇ 1, ਰਿਚਰਡ ਨਗਾਵਰਾ ਨੇ 1, ਬ੍ਰਾਡ ਇਵਾਂਸ ਨੇ 1, ਨਿਊਮੈਨ ਨਿਆਮਹੂਰੀ 1 ਤੇ ਬ੍ਰਾਇਨ ਬੇਨੇਟ ਨੇ 1 ਵਿਕਟਾਂ ਲਈਆਂ। ਜਵਾਬ ਵਿਚ ਜ਼ਿੰਬਾਬਵੇ ਦੀ ਟੀਮ 129 ਦੌੜਾਂ ‘ਤੇ ਆਲ ਆਊਟ ਹੋ ਗਈ ਤੇ ਭਾਰਤ ਦੀ ਟੀਮ 90 ਦੌੜਾਂ ਨਾਲ ਮੈਚ ਜਿੱਤ ਗਈ। ਇਸ ਜਿੱਤ ਦੇ ਨਾਲ ਟੀਮ ਇੰਡੀਆ ਨੇ ਲੜੀ ਵਿੱਚ 2-0 ਦੀ ਬੜ੍ਹਤ ਬਣਾ ਲਈ।