#AMERICA

DHS ਦੀ ਧਮਕੀ ਨਾਲ ਐੱਲ.ਏ.ਐਕਸ. ‘ਤੇ ਅੰਤਰਰਾਸ਼ਟਰੀ ਯਾਤਰਾ ਰੁੱਕਣ ਦਾ ਖਤਰਾ

ਲਾਸ ਏਂਜਲਸ, 28 ਮਈ (ਪੰਜਾਬ ਮੇਲ)- ਅਮਰੀਕਾ ਦੇ ਹੋਮਲੈਂਡ ਸਿਕਿਓਰਿਟੀ ਸੈਕਟਰੀ ਮਾਰਕਵੇਨ ਮੁਲਿਨ ਨੇ ਫਿਰ ਧਮਕੀ ਦਿੱਤੀ ਹੈ ਕਿ ਜਿਨ੍ਹਾਂ ਸ਼ਹਿਰਾਂ ਨੂੰ ”ਸੈਂਕਚੂਰੀ ਸ਼ਹਿਰ” ਕਿਹਾ ਜਾਂਦਾ ਹੈ, ਉਨ੍ਹਾਂ ਦੇ ਏਅਰਪੋਰਟਾਂ ਤੋਂ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਅਫਸਰ ਹਟਾਏ ਜਾ ਸਕਦੇ ਹਨ। ਇਸ ਨਾਲ ਲਾਸ ਏਂਜਲਸ ਇੰਟਰਨੈਸ਼ਨਲ ਏਅਰਪੋਰਟ (ਐੱਲ.ਏ.ਐਕਸ.) ‘ਤੇ ਇੰਟਰਨੈਸ਼ਨਲ ਅਰਾਇਵਲਜ਼ ਅਤੇ ਕਸਟਮਜ਼ ਪ੍ਰੋਸੈਸਿੰਗ ਰੁੱਕ ਸਕਦੀ ਹੈ।
ਇਸਦਾ ਸਿੱਧਾ ਮਤਲਬ ਇਹ ਹੋਵੇਗਾ ਕਿ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਦੀ ਇਮੀਗ੍ਰੇਸ਼ਨ ਅਤੇ ਕਸਟਮਜ਼ ਕਲੀਅਰੈਂਸ ਨਹੀਂ ਹੋ ਸਕੇਗੀ। ਜੇ ਸੀ.ਬੀ.ਪੀ. ਅਧਿਕਾਰੀ ਨਾ ਹੋਣ, ਤਾਂ ਐੱਲ.ਏ.ਐਕਸ. ਵਰਗਾ ਵੱਡਾ ਏਅਰਪੋਰਟ ਇੰਟਰਨੈਸ਼ਨਲ ਉਡਾਣਾਂ ਨੂੰ ਨੌਰਮਲ ਤਰੀਕੇ ਨਾਲ ਹੈਂਡਲ ਨਹੀਂ ਕਰ ਸਕੇਗਾ। ਟਰੰਪ ਪ੍ਰਸ਼ਾਸਨ ਇਸ ਬਾਰੇ ਯੋਜਨਾਵਾਂ ਤਿਆਰ ਕਰ ਰਹੀ ਹੈ, ਪਰ ਹਾਲੇ ਕੋਈ ਅੰਤਿਮ ਫੈਸਲੇ ਦਾ ਐਲਾਨ ਨਹੀਂ ਕੀਤਾ ਗਿਆ।
ਇਸ ਯੋਜਨਾ ਦਾ ਅਸਰ ਸਿਰਫ਼ ਐੱਲ.ਏ.ਐਕਸ. ਤੱਕ ਸੀਮਿਤ ਨਹੀਂ ਰਹੇਗਾ। ਲਾਸ ਏਂਜਲਸ, ਨਿਊਯਾਰਕ, ਸ਼ਿਕਾਗੋ ਅਤੇ ਸਾਨ ਫਰਾਂਸਿਸਕੋ ਵਰਗੇ ਵੱਡੇ ਇੰਟਰਨੈਸ਼ਨਲ ਗੇਟਵੇਅਜ਼ ਪ੍ਰਭਾਵਿਤ ਹੋ ਸਕਦੇ ਹਨ। ਟਰੈਵਲ ਇੰਡਸਟਰੀਜ਼ ਅਤੇ ਏਅਰਲਾਈਨਜ਼ ਨੇ ਇਸਦਾ ਵਿਰੋਧ ਕੀਤਾ ਹੈ, ਕਿਉਂਕਿ ਇਸ ਨਾਲ ਟੂਰਿਜ਼ਮ, ਕਾਰਗੋ, ਬਿਜ਼ਨੈੱਸ ਟਰੈਵਲ ਅਤੇ ਆਰਥਿਕਤਾ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।
ਮੁਲਿਨ ਦਾ ਕਹਿਣਾ ਹੈ ਕਿ ਜੇ ਸੈਂਕਚੂਰੀ ਸਿਟੀਜ਼ ਫੈਡਰਲ ਇਮੀਗ੍ਰੇਸ਼ਨ ਇਨਫੋਰਸਮੈਂਟ ਨਾਲ ਚੋਪÂਰÀਟੋਨ ਨਹੀਂ ਕਰਦੀਆਂ, ਤਾਂ ਫੈਡਰਲ ਸਰਕਾਰ ਵੀ ਉਨ੍ਹਾਂ ਨੂੰ ਇੰਟਰਨੈਸ਼ਨਲ ਟਰੈਵਲ ਪ੍ਰੋਸੈਸਿੰਗ ਦੀ ਸਹੂਲਤ ਕਿਉਂ ਦੇਵੇ। ਦੂਜੇ ਪਾਸੇ ਆਲੋਚਕ ਕਹਿ ਰਹੇ ਹਨ ਕਿ ਇਹ ਕਦਮ ਰਾਜਨੀਤਿਕ ਦਬਾਅ ਦੀ ਰਣਨੀਤੀ ਹੈ ਅਤੇ ਲੱਖਾਂ ਯਾਤਰੀਆਂ ਨੂੰ ਸਜ਼ਾ ਦੇਣ ਵਰਗਾ ਹੋਵੇਗਾ।
ਡੀ.ਐੱਚ.ਐੱਸ. ਦੀ ਧਮਕੀ ਕਾਰਨ ਏਅਰਲਾਈਨਜ਼, ਹਵਾਈ ਅੱਡੇ ਦੇ ਅਧਿਕਾਰੀ ਅਤੇ ਯਾਤਰੀਆਂ ਵਿੱਚ ਚਿੰਤਾ ਵਧ ਗਈ ਹੈ।