#AMERICA

-ਔਰਤ ਦੀ ਮੌਤ ਨੂੰ ਮਹੀਨਾ ਹੋਣ ‘ਤੇ ਕੀਤਾ ਜਾ ਰਿਹਾ ਸੀ ਰੋਸ ਪ੍ਰਦਰਸ਼ਨ
ਮਿਨੀਪੋਲਿਸ, 9 ਫਰਵਰੀ (ਪੰਜਾਬ ਮੇਲ)- ਮਿਨੀਆਪੋਲਿਸ ‘ਚ ਇਮੀਗ੍ਰੇਸ਼ਨ ਅਧਿਕਾਰੀ ਦੇ ਹੱਥੋਂ ਮਿਨੀਸੋਟਾ ਦੀ ਮਹਿਲਾ ਦੀ ਮੌਤ ਨੂੰ ਮਹੀਨਾ ਪੂਰਾ ਹੋਣ ‘ਤੇ ਸ਼ਨਿੱਚਰਵਾਰ ਨੂੰ ਫੈਡਰਲ ਇਮਾਰਤ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਕਈ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਜ਼ਿਕਰਯੋਗ ਹੈ ਕਿ 7 ਜਨਵਰੀ ਨੂੰ ਰੈਨੀ ਗੁੱਡ ਦੀ ਉਸ ਸਮੇਂ ਮੌਤ ਹੋ ਗਈ ਸੀ, ਜਦੋਂ ਉਹ ਮਿਨੀਪੋਲਿਸ ਦੇ ਇੱਕ ਇਲਾਕੇ ਵਿਚ ਇਮੀਗ੍ਰੇਸ਼ਨ ਅਧਿਕਾਰੀਆਂ ਤੋਂ ਬਚ ਕੇ ਆਪਣੀ ਗੱਡੀ ਵਿਚ ਜਾ ਰਹੀ ਸੀ। ਉਸ ਦੀ ਮੌਤ ਤੋਂ ਕੁਝ ਹਫ਼ਤਿਆਂ ਬਾਅਦ ਇੱਕ ਹੋਰ ਵਸਨੀਕ ਐਲੇਕਸ ਪ੍ਰੈਟੀ ਦੀ ਮੌਤ ਹੋਣ ਕਾਰਨ ਰਾਸ਼ਟਰਪਤੀ ਡੋਨਲਡ ਟਰੰਪ ਦੀ ਇਮੀਗ੍ਰੇਸ਼ਨ ਸਖ਼ਤੀ ਵਿਰੁੱਧ ਦੇਸ਼ ਭਰ ‘ਚ ਰੋਸ ਫੈਲ ਗਿਆ।
ਬਿਸ਼ਪ ਹੈਨਰੀ ਵਿਪਲ ਫੈਡਰਲ ਬਿਲਡਿੰਗ ਦੇ ਸਾਹਮਣੇ ਵੱਡੀ ਗਿਣਤੀ ਪ੍ਰਦਰਸ਼ਨਕਾਰੀ ਇਕੱਠੇ ਹੋਏ। ਉਨ੍ਹਾਂ ਇਮਾਰਤ ਦੀ ਸੁਰੱਖਿਆ ਕਰ ਰਹੇ ਪੁਲਿਸ ਮੁਲਾਜ਼ਮਾਂ ‘ਤੇ ਬੋਤਲਾਂ ਅਤੇ ਹੋਰ ਚੀਜ਼ਾਂ ਸੁੱਟੀਆਂ। ਜਦੋਂ ਭੀੜ ਨੇ ਬਰਫ਼ ਦੇ ਟੁਕੜੇ ਸੁੱਟਣੇ ਸ਼ੁਰੂ ਕੀਤੇ, ਤਾਂ ਪੁਲਿਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ।