– 5 ਜੁਲਾਈ ਨੂੰ ਨੈਸ਼ਨਲ ਕੌਂਸਲ ਦੀ ਮੀਟਿੰਗ ਦੌਰਾਨ ਕੀਤਾ ਜਾਵੇਗਾ ਰਸਮੀ ਐਲਾਨ
– ਸੱਤਾਧਾਰੀ ਐੱਨ.ਡੀ.ਏ. ਨੇ ਲਾਲੂ ‘ਤੇ ਪਰਿਵਾਰਵਾਦ ਦੇ ਲਾਏ ਦੋਸ਼
ਪਟਨਾ, 25 ਜੂਨ (ਪੰਜਾਬ ਮੇਲ)- ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਦੇ ਬਾਨੀ ਲਾਲੂ ਪ੍ਰਸਾਦ ਯਾਦਵ ਨੂੰ ਮੁੜ ਪਾਰਟੀ ਦਾ ਕੌਮੀ ਪ੍ਰਧਾਨ ਚੁਣਿਆ ਗਿਆ ਹੈ। ਪਾਰਟੀ ਦੇ ਸੰਗਠਨਾਤਮਕ ਚੋਣ ਲਈ ਚੋਣ ਅਧਿਕਾਰੀ ਰਾਮਚੰਦਰ ਪੁਰਬੇ ਨੇ ਇੱਥੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਪ੍ਰਸਾਦ ਇਸ ਅਹੁਦੇ ਲਈ ਇੱਕੋ-ਇੱਕ ਉਮੀਦਵਾਰ ਸਨ, ਜਿਨ੍ਹਾਂ ਨੇ ਬੀਤੇ ਦਿਨੀਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ ਅਤੇ ਜਾਂਚ ਦੌਰਾਨ ਇਹ ਸਹੀ ਪਾਏ ਗਏ। ਪੁਰਬੇ ਨੇ ਕਿਹਾ, ‘ਇਸ ਦਾ ਰਸਮੀ ਐਲਾਨ 5 ਜੁਲਾਈ ਨੂੰ ਪਾਰਟੀ ਦੀ ਨੈਸ਼ਨਲ ਕੌਂਸਲ ਦੀ ਮੀਟਿੰਗ ਦੌਰਾਨ ਕੀਤਾ ਜਾਵੇਗਾ। ਇਸ ਦੌਰਾਨ ਲਾਲੂ ਪ੍ਰਸਾਦ ਨੂੰ ਚੋਣ ਦਾ ਸਰਟੀਫਿਕੇਟ ਵੀ ਦਿੱਤਾ ਜਾਵੇਗਾ।’ ਇਸ ਦੌਰਾਨ ਬਿਹਾਰ ਵਿਚ ਸੱਤਾਧਾਰੀ ਐੱਨ.ਡੀ.ਏ. ਨੇ ਵਿਰੋਧੀ ਪਾਰਟੀ ‘ਤੇ ਨਿਸ਼ਾਨਾ ਸੇਧਦਿਆਂ ਦਾਅਵਾ ਕੀਤਾ ਕਿ ਲਾਲੂ ਦੀ ਦੁਬਾਰਾ ਚੋਣ ਸਾਬਤ ਕਰਦੀ ਹੈ ਕਿ 28 ਸਾਲਾ ਤੋਂ ਆਰ.ਜੇ.ਡੀ. ਇੱਕ ਪਰਿਵਾਰ ਵੱਲੋਂ ਹੀ ਚਲਾਈ ਜਾ ਰਹੀ ਹੈ। ਜਨਤਾ ਦਲ ਯੂਨਾਈਟਿਡ (ਜੇ.ਡੀ.-ਯੂ) ਦੇ ਕੌਮੀ ਤਰਜਮਾਨ ਰਾਜੀਵ ਰੰਜਨ ਪ੍ਰਸਾਦ ਨੇ ਦੋਸ਼ ਲਾਇਆ ਕਿ ਆਰ.ਜੇ.ਡੀ. ਮੁਖੀ ਦੇ ਪੁੱਤਰ ਅਤੇ ਉੱਤਰਾਧਿਕਾਰੀ ਤੇਜਸਵੀ ਯਾਦਵ ‘ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਸਿਆਸਤ ਵਿਚ ਨੈਤਿਕਤਾ ਦੇ ਮੁੱਦੇ ‘ਤੇ ਘੇਰਨਾ ਪਸੰਦ ਕਰਦੇ ਹਨ, ਪਰ ਉਨ੍ਹਾਂ (ਤੇਜਸਵੀ) ਅਤੇ ਉਨ੍ਹਾਂ ਦੇ ਪਰਿਵਾਰ ਵਿਚ ਸਪੱਸ਼ਟ ਤੌਰ ‘ਤੇ ਨੈਤਿਕਤਾ ਦੀ ਘਾਟ ਹੈ।’
ਆਰ.ਜੇ.ਡੀ. ਦੇ ਮੁੜ ਕੌਮੀ ਪ੍ਰਧਾਨ ਬਣੇ ਲਾਲੂ ਪ੍ਰਸਾਦ ਯਾਦਵ
