#INDIA

ਹਿਮਾਚਲ ਹਾਈ ਕੋਰਟ ਵੱਲੋਂ ਪੰਜਾਬ ਦੇ ਸੈਲਾਨੀਆਂ ਵੱਲੋਂ ਮਨੀਕਰਨ, ਮਨਾਲੀ ਤੇ ਬਿਲਾਸਪੁਰ ‘ਚ ਕੀਤੇ ਹੰਗਾਮੇ ਲਈ ਨੋਟਿਸ ਜਾਰੀ

ਰਾਜ ਸਰਕਾਰ ਤੋਂ ਰਿਪੋਰਟ ਮੰਗੀ
ਸ਼ਿਮਲਾ, 10 ਮਾਰਚ (ਪੰਜਾਬ ਮੇਲ)- ਹਿਮਾਚਲ ਪ੍ਰਦੇਸ਼ ਦੀ ਹਾਈ ਕੋਰਟ ਨੇ ਕੁੱਲੂ ਜ਼ਿਲ੍ਹੇ ਦੇ ਮਨੀਕਰਨ ਵਿਚ ਆਉਣ ਵਾਲੇ ਸੈਲਾਨੀਆਂ ਖਾਸ ਤੌਰ ‘ਤੇ ਪੰਜਾਬੀਆਂ ਵੱਲੋਂ ਦੀਆਂ ਦੁਕਾਨਾਂ, ਘਰਾਂ ਤੇ ਕਾਰਾਂ ਦੀ ਭੰਨਤੋੜ ਕਰਨ ਦਾ ਨੋਟਿਸ ਲੈਂਦਿਆਂ ਰਾਜ ਸਰਕਾਰ ਤੋਂ ਹੁਣ ਤੱਕ ਕੀਤੀ ਜਾਂਚ ਦੀ ਰਿਪੋਰਟ ਮੰਗੀ ਹੈ। ਮਾਮਲੇ ਦੀ ਅਗਲੀ ਸੁਣਵਾਈ 13 ਮਾਰਚ ਨੂੰ ਹੋਵੇਗੀ। ਅਦਾਲਤ ਨੇ ਮਨਾਲੀ, ਮਨੀਕਰਨ ਅਤੇ ਬਿਲਾਸਪੁਰ ਵਿਖੇ ਸੈਲਾਨੀਆਂ ਵੱਲੋਂ ਕੀਤੇ ਗਏ ਹੰਗਾਮੇ ਲਈ ਮੁੱਖ ਸਕੱਤਰ, ਪ੍ਰਮੁੱਖ ਸਕੱਤਰ (ਗ੍ਰਹਿ), ਪੁਲੀਸ ਡਾਇਰੈਕਟਰ ਜਨਰਲ, ਕੁੱਲੂ ਅਤੇ ਬਿਲਾਸਪੁਰ ਦੇ ਡਿਪਟੀ ਕਮਿਸ਼ਨਰਾਂ ਸਮੇਤ ਹੋਰਨਾਂ ਨੂੰ ਵੀ ਨੋਟਿਸ ਜਾਰੀ ਕੀਤਾ ਹੈ।

Leave a comment