#AMERICA

ਸਰੀ ਪੁਲਿਸ ਵੱਲੋਂ ਫਿਰੌਤੀ ਮੰਗਣ ਵਾਲਾ ਪੰਜਾਬੀ ਗ੍ਰਿਫ਼ਤਾਰ

ਵੈਨਕੂਵਰ, 22 ਮਈ (ਪੰਜਾਬ ਮੇਲ)- ਸਰੀ ਪੁਲਿਸ ਨੇ ਫਿਰੌਤੀ ਮੰਗਣ ਅਤੇ ਕਾਰੋਬਾਰੀ ਸਥਾਨਾਂ ‘ਤੇ ਗੋਲੀਬਾਰੀ ਕਰਨ ਦੇ ਦੋਸ਼ ਹੇਠ ਪੰਜਾਬੀ ਨੌਜਵਾਨ ਗੁਰਸੇਵਕ ਸਿੰਘ (22) ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਖ਼ਿਲਾਫ਼ ਸਰੀ ਪੁਲਿਸ ਨੇ ਨੌਂ ਅਤੇ ਐਬਟਸਫੋਰਡ ਪੁਲਿਸ ਨੇ 6 ਅਪਰਾਧਿਕ ਕੇਸ ਦਰਜ ਕੀਤੇ ਹਨ। ਪੁਲਿਸ ਅਨੁਸਾਰ ਗੁਰਸੇਵਕ ਨੇ ਫਿਰੌਤੀ ਨਾ ਮਿਲਣ ਕਾਰਨ ਦਸੰਬਰ ਮਹੀਨੇ ਸਰੀ ‘ਚ ਦੋ ਅਤੇ ਐਬਟਸਫੋਰਡ ਵਿਚ ਇੱਕ ਕਾਰੋਬਾਰੀ ਸਥਾਨ ‘ਤੇ ਗੋਲੀਆਂ ਚਲਾਈਆਂ ਸਨ। ਇਨ੍ਹਾਂ ਘਟਨਾਵਾਂ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸੀ, ਪਰ ਵਪਾਰਕ ਇਮਾਰਤਾਂ ਅਤੇ ਵਾਹਨਾਂ ਦੀ ਭੰਨ-ਤੋੜ ਹੋਈ ਸੀ। ਲੰਮੀ ਜਾਂਚ ਤੇ ਸਬੂਤ ਇਕੱਠੇ ਕਰਨ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ, ਜਿਸ ਨੂੰ ਅਗਲੇ ਹਫ਼ਤੇ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਸਰੀ ਪੁਲਿਸ ਅਜਿਹੇ ਅਪਰਾਧਾਂ ਨਾਲ ਨਜਿੱਠਣ ਲਈ ਪੂਰੀ ਵਾਹ ਲਾ ਰਹੀ ਹੈ।