#INDIA

ਵਿਦੇਸ਼ ਮੰਤਰਾਲੇ ਵੱਲੋਂ ਪਾਸਪੋਰਟ ਲਈ ਪੁਲਿਸ ਤਸਦੀਕ ਤੇਜ਼ ਕਰਨ ਲਈ mPassport Police App ਜਾਰੀ

ਨਵੀਂ ਦਿੱਲੀ, 17 ਫਰਵਰੀ (ਪੰਜਾਬ ਮੇਲ)- ਵਿਦੇਸ਼ ਮੰਤਰਾਲੇ ਨੇ ਪਾਸਪੋਰਟ ਜਾਰੀ ਕਰਨ ਦੀ ਪੁਲਿਸ ਤਸਦੀਕ ਦੀ ਪ੍ਰਕਿਰਿਆ ਨੂੰ ਸੁਚਾਰੂ ਅਤੇ ਤੇਜ਼ ਕਰਨ ਲਈ ‘mPassport Police app’ ਪੇਸ਼ ਕੀਤਾ। ਵਿਦੇਸ਼ ਮੰਤਰਾਲੇ ਦੇ ਖੇਤਰੀ ਪਾਸਪੋਰਟ ਦਫਤਰ (ਆਰ.ਪੀ.ਓ.) ਦਿੱਲੀ ਵੱਲੋਂ ਜਾਰੀ ਕੀਤੀ ਰਿਲੀਜ਼ ਅਨੁਸਾਰ ਇਸ ਤਹਿਤ ਹੁਣ ਪੁਲਿਸ ਤਸਦੀਕ ਅਤੇ ਰਿਪੋਰਟ ਜਮ੍ਹਾਂ ਕਰਾਉਣ ਦੀ ਪੂਰੀ ਪ੍ਰਕਿਰਿਆ ਨੂੰ ਕਾਗਜ਼ ਰਹਿਤ ਹੋਵੇਗੀ। ਦਿੱਲੀ ਦੇ ਖੇਤਰੀ ਪਾਸਪੋਰਟ ਅਫਸਰ ਅਭਿਸ਼ੇਕ ਦੂਬੇ ਵੱਲੋਂ ਜਾਰੀ ਬਿਆਨ ਮੁਤਾਬਕ ਟੈਬਲੇਟਾਂ ਦੀ ਵਰਤੋਂ ਨਾਲ ਤਸਦੀਕ ਕਰਨ ਨਾਲ ਤਸਦੀਕ ਦਾ ਸਮਾਂ 15 ਦਿਨਾਂ ਤੋਂ ਘਟਾ ਕੇ ਪੰਜ ਦਿਨ ਹੋ ਜਾਵੇਗਾ, ਜਿਸ ਨਾਲ ਪਾਸਪੋਰਟ ਜਾਰੀ ਕਰਨ ਦੀ ਸਮਾਂ ਦਸ ਦਿਨਾਂ ਤੱਕ ਘਟਾਇਆ ਜਾਵੇਗਾ।

Leave a comment