#INDIA

ਫਿਲਮ ਅਦਾਕਾਰ ਜਾਵੇਦ ਖਾਨ ਅਮਰੋਹੀ ਦਾ ਦੇਹਾਂਤ

ਮੁੰਬਈ, 14 ਫਰਵਰੀ (ਪੰਜਾਬ ਮੇਲ)- ਫਿਲਮ ਤੇ ਥੀਏਟਰ ਅਦਾਕਾਰ ਜਾਵੇਦ ਖਾਨ ਅਮਰੋਹੀ (70) ਦਾ ਅੱਜ ਇਥੋਂ ਦੇ ਹਸਪਤਾਲ ਵਿਚ ਦੇਹਾਂਤ ਹੋ ਗਿਆ। ਉਹ ਫੇਫੜਿਆਂ ਦੀ ਬਿਮਾਰੀ ਤੋਂ ਪੀੜਤ ਸਨ। ਦੂਰਦਰਸ਼ਨ ‘ਤੇ ਦਿਖਾਏ ਗਏ ਪ੍ਰਸਿੱਧ ਲੜੀਵਾਰ ‘ਨੁੱਕੜ’ ਤੇ ਬਾਲੀਵੁੱਡ ਫਿਲਮਾਂ ‘ਲਗਾਨ’ ਤੇ ‘ਚੱਕ ਦੇ ਇੰਡੀਆ’ ਵਿਚ ਉਨ੍ਹਾਂ ਨੇ ਯਾਦਗਾਰੀ ਭੂਮਿਕਾਵਾਂ ਨਿਭਾਈਆਂ ਸਨ। ਫਿਲਮ ਨਿਰਮਾਤਾ ਰਮੇਸ਼ ਤਲਵਾੜ ਨੇ ਦੱਸਿਆ ਕਿ ਅਮਰੋਹੀ ਨੂੰ ਸਾਹ ਦੀ ਤਕਲੀਫ ਸੀ ਤੇ ਉਹ ਪਿਛਲੇ ਇਕ ਸਾਲ ਤੋਂ ਬਿਸਤਰੇ ‘ਤੇ ਪਏ ਸਨ। ਉਨ੍ਹਾਂ ਦੇ ਦੋਵੇਂ ਫੇਫੜਿਆਂ ਨੇ ਅੱਜ ਕੰਮ ਕਰਨਾ ਬੰਦ ਕਰ ਦਿੱਤਾ, ਜਿਸ ਮਗਰੋਂ ਦੁਪਹਿਰ ਬਾਅਦ 1 ਵਜੇ ਅਮਰੋਹੀ ਨੇ ਆਖਰੀ ਸਾਹ ਲਿਆ।

Leave a comment