#INDIA

ਦਿੱਲੀ ਅਦਾਲਤ ਨੇ ਲਾਰੈਂਸ ਬਿਸ਼ਨੋਈ ਨੂੰ 7 ਦਿਨਾਂ ਦੀ ਐੱਨ.ਆਈ.ਏ. ਹਿਰਾਸਤ ‘ਚ ਭੇਜਿਆ

ਨਵੀਂ ਦਿੱਲੀ, 19 ਅਪ੍ਰੈਲ (ਪੰਜਾਬ ਮੇਲ)- ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਖਾਲਿਸਤਾਨੀ ਸਮਰਥਕ ਸੰਗਠਨਾਂ ਨਾਲ ਸੰਬੰਧਤ ਮਾਮਲੇ ‘ਚ ਟੈਰਰ ਫੰਡਿੰਗ ਮਾਮਲੇ ‘ਚ ਲਾਰੈਂਸ ਬਿਸ਼ਨੋਈ ਨੂੰ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੂੰ 7 ਦਿਨਾਂ ਦੀ ਹਿਰਾਸਤ ‘ਚ ਭੇਜ ਦਿੱਤਾ। ਐਡਵੋਕੇਟ ਵਿਸ਼ਾਲ ਚੋਪੜਾ ਨੇ ਦੱਸਿਆ, ”7 ਦਿਨਾਂ ਦੀ ਹਿਰਾਸਤ ਦਿੱਤੀ ਗਈ ਹੈ।” ਐੱਨ.ਆਈ.ਏ. ਦੇ ਵਿਸ਼ੇਸ਼ ਜੱਜ ਸ਼ੈਲੇਂਦਰ ਮਲਿਕ ਨੇ ਐੱਨ.ਆਈ.ਏ. ਅਤੇ ਬਚਾਅ ਪੱਖ ਦੇ ਵਕੀਲ ਦੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਬਿਸ਼ਨੋਈ ਨੂੰ ਐੱਨ.ਆਈ.ਏ. ਨੂੰ 7 ਦਿਨਾਂ ਦੀ ਹਿਰਾਸਤ ‘ਚ ਭੇਜ ਦਿੱਤਾ।
ਦੱਸ ਦੇਈਏ ਕਿ ਲਾਰੈਂਸ ਖ਼ਿਲਾਫ਼ ਦਿੱਲੀ, ਪੰਜਾਬ, ਹਰਿਆਣਾ, ਚੰਡੀਗੜ੍ਹ, ਰਾਜਸਥਾਨ ਵਰਗੇ ਸੂਬਿਆਂ ਵਿਚ ਦਰਜਨਾਂ ਮਾਮਲੇ ਦਰਜ ਹਨ, ਜਿਨ੍ਹਾਂ ਵਿਚ ਅਜੇ ਵੀ ਪੁਲਿਸ ਜਾਂਚ ਕਰ ਰਹੀ ਹੈ। ਲਾਰੈਂਸ ਖ਼ਿਲਾਫ਼ 2022 ਵਿਚ ਦਿੱਲੀ ਅੰਦਰ ਯੂ.ਏ.ਪੀ.ਏ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਵਿਚ ਐੱਨ.ਆਈ.ਏ. ਵਲੋਂ ਉਸ ਤੋਂ ਪੁੱਛ-ਗਿੱਛ ਕੀਤੀ ਜਾਣੀ ਹੈ।

Leave a comment