ਵਾਸ਼ਿੰਗਟਨ, 14 ਨਵੰਬਰ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਨੂੰ ਈਰਾਨ ਨਾਲ ਸ਼ਾਂਤੀ ਵਾਰਤਾ ਤੋਂ ਵੱਖ ਕਰ ਦਿੱਤਾ ਹੈ। ਟਰੰਪ ਨੇ ਵੀਰਵਾਰ ਨੂੰ ਸੋਸ਼ਲ ਮੀਡੀਆ ‘ਤੇ ਕਿਹਾ ਕਿ ਵੈਂਸ ਹੁਣ ਅਮਰੀਕਾ ਦੇ ਡੈਮੋਕ੍ਰੇਟਿਕ ਪਾਰਟੀ ਸ਼ਾਸਿਤ ਸੂਬਿਆਂ ਅਤੇ ਸ਼ਹਿਰਾਂ ‘ਚ ਭ੍ਰਿਸ਼ਟਾਚਾਰ ਅਤੇ ਅਪਰਾਧ ਦੀ ਜਾਂਚ ‘ਤੇ ਧਿਆਨ ਦੇਣਗੇ।
ਟਰੰਪ ਨੇ ਇਹ ਵੀ ਕਿਹਾ ਕਿ ਅਮਰੀਕਾ ਨੂੰ ਹੁਣ ਈਰਾਨ ਨਾਲ ਕਿਸੇ ਸਮਝੌਤੇ ਦੀ ਲੋੜ ਨਹੀਂ ਹੈ। ਟਰੰਪ ਨੇ ਇਸ ਸਾਲ ਦੀ ਸ਼ੁਰੂਆਤ ‘ਚ ਈਰਾਨ ਨਾਲ ਗੱਲਬਾਤ ਦੀ ਜ਼ਿੰਮੇਵਾਰੀ ਵੈਂਸ ਨੂੰ ਦਿੱਤੀ ਸੀ। ਵੈਂਸ ਇਸ ਜੰਗ ਦੇ ਹੱਕ ‘ਚ ਨਹੀਂ ਸਨ। ਅਪ੍ਰੈਲ ‘ਚ ਉਨ੍ਹਾਂ ਨੇ ਪਾਕਿਸਤਾਨ ਜਾ ਕੇ ਈਰਾਨੀ ਆਗੂਆਂ ਨਾਲ ਕਈ ਘੰਟੇ ਗੱਲਬਾਤ ਵੀ ਕੀਤੀ ਸੀ ਪਰ ਕੋਈ ਸਮਝੌਤਾ ਨਹੀਂ ਹੋ ਸਕਿਆ।
ਹਾਲ ਹੀ ‘ਚ ਵੈਂਸ ਨੇ ਇਕ ਵਾਰ ਫਿਰ ਈਰਾਨ ਨਾਲ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਨੇ ਕਤਰ ਰਾਹੀਂ ਈਰਾਨ ਦੇ ਵੱਡੇ ਆਗੂ ਮੋਹਸਿਨ ਰਜ਼ਾਈ ਨੂੰ ਪੱਤਰ ਭੇਜਿਆ ਸੀ। ਇਸ ‘ਚ ਜਲਦੀ ਹੀ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦੀ ਮੀਟਿੰਗ ਕਰਵਾਉਣ ਦਾ ਪ੍ਰਸਤਾਵ ਦਿੱਤਾ ਗਿਆ ਸੀ। ਵੈਂਸ ਨੇ ਇਹ ਵੀ ਕਿਹਾ ਸੀ ਕਿ ਉਹ ਅਮਰੀਕੀ ਟੀਮ ਦੀ ਅਗਵਾਈ ਕਰਨਗੇ ਪਰ ਹੁਣ ਟਰੰਪ ਨੇ ਇਸ ਕੋਸ਼ਿਸ਼ ਨੂੰ ਰੋਕ ਦਿੱਤਾ ਹੈ। ਅਮਰੀਕੀ ਮਿਡਟਰਮ ਚੋਣਾਂ ‘ਚ ਰਿਪਬਲਿਕਨ ਪਾਰਟੀ ਨੂੰ ਵੱਡਾ ਨੁਕਸਾਨ ਹੋਇਆ ਹੈ। ਚੋਣਾਂ ਤੋਂ ਬਾਅਦ ਵੈਂਸ ਨੇ ਪਾਰਟੀ ਦੀ ਹਾਰ ਲਈ ਈਰਾਨ ਜੰਗ ਨੂੰ ਜ਼ਿੰਮੇਵਾਰ ਦੱਸਿਆ ਸੀ।
ਟਰੰਪ ਨੇ ਜੇ.ਡੀ. ਵੈਂਸ ਨੂੰ ਈਰਾਨ ਸ਼ਾਂਤੀ ਵਾਰਤਾ ਤੋਂ ਕੀਤਾ ਵੱਖ!

