ਰੋਪੜ, 10 ਜੁਲਾਈ (ਪੰਜਾਬ ਮੇਲ)- ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਨੰਗਲ ਸਬ-ਡਿਵੀਜ਼ਨ ਦੇ ਮਜਾਰੀ ਅਤੇ ਭੱਲਣ ਸਮੇਤ ਕਈ ਥਾਵਾਂ ’ਤੇ ਛਾਪੇ ਮਾਰ ਕੇ ਪਹਿਲਾਂ ਜ਼ਬਤ ਕੀਤੀਆਂ ਜਾਇਦਾਦਾਂ ਦਾ ਨਿਰੀਖਣ ਕੀਤਾ। ਸੂਤਰਾਂ ਅਨੁਸਾਰ ਇਨ੍ਹਾਂ ਸਾਈਟਾਂ ’ਤੇ ਮੁੜ ਗ਼ੈਰ-ਕਾਨੂੰਨੀ ਮਾਈਨਿੰਗ ਹੋਣ ਦਾ ਸ਼ੱਕ ਹੈ।
ਈਡੀ ਨੇ ਰਿਕਾਰਡਾਂ ਦੀ ਜਾਂਚ ਕੀਤੀ, ਜਦਕਿ ਸਥਾਨਕ ਪ੍ਰਸ਼ਾਸਨ ਪਹਿਲਾਂ ਹੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਚੁੱਕਾ ਹੈ। ਇਸ ਤੋਂ ਪਹਿਲਾਂ ਏਜੰਸੀ ਨੰਗਲ, ਨੂਰਪੁਰ ਬੇਦੀ, ਗੜ੍ਹਸ਼ੰਕਰ ਅਤੇ ਮਾਛੀਵਾੜਾ ਵਿੱਚ ਕਰੀਬ 250 ਕਨਾਲ ਜ਼ਮੀਨ ਜ਼ਬਤ ਕਰ ਚੁੱਕੀ ਹੈ, ਜਿਸ ਨੂੰ ਗ਼ੈਰ-ਕਾਨੂੰਨੀ ਮਾਈਨਿੰਗ ਦੀ ਕਮਾਈ ਨਾਲ ਖਰੀਦਿਆ ਗਿਆ ਹੋਣ ਦਾ ਦੋਸ਼ ਹੈ।

