ਵਾਸ਼ਿੰਗਟਨ, 20 ਅਗਸਤ (ਪੰਜਾਬ ਮੇਲ)- ਇਰਾਨ ਨਾਲ ਜੰਗ ‘ਚ ਰੁੱਝੇ ਅਮਰੀਕਾ ਦਾ ਕੁੱਲ ਰਾਸ਼ਟਰੀ ਕਰਜ਼ਾ ਇਤਿਹਾਸ ‘ਚ ਪਹਿਲੀ ਵਾਰ 40 ਟ੍ਰਿਲੀਅਨ ਡਾਲਰ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਦੇਸ਼ ਦੇ ਵਿੱਤੀ ਢਾਂਚੇ ‘ਤੇ ਰੱਖਿਆ ਖਰਚਿਆਂ, ਸੋਸ਼ਲ ਸਕਿਓਰਿਟੀ, ਮੈਡੀਕੇਅਰ ਅਤੇ ਕਰਜ਼ੇ ਦੇ ਵਿਆਜ ਦੇ ਭੁਗਤਾਨ ਦੇ ਵਧਦੇ ਬੋਝ ਕਾਰਨ ਇਹ ਸਥਿਤੀ ਪੈਦਾ ਹੋਈ ਹੈ।
ਇਹ ਇਤਿਹਾਸਕ ਕਰਜ਼ਾ 39 ਟ੍ਰਿਲੀਅਨ ਡਾਲਰ ਹੋਣ ਤੋਂ ਮਹਿਜ਼ 5 ਮਹੀਨਿਆਂ ਬਾਅਦ ਹੀ 40 ਟ੍ਰਿਲੀਅਨ ਡਾਲਰ ਹੋ ਗਿਆ ਹੈ। ਇਸ ਤੋਂ ਪਹਿਲਾਂ ਅਕਤੂਬਰ 2025 ‘ਚ ਇਹ 38 ਟ੍ਰਿਲੀਅਨ ਡਾਲਰ ਤੱਕ ਪਹੁੰਚਿਆ ਸੀ, ਜੋ ਕਿ ਇਹ ਦਰਸਾਉਂਦਾ ਹੈ ਕਿ ਦੁਨੀਆਂ ਦੀ ਸਭ ਤੋਂ ਵੱਡੀ ਅਰਥਵਿਵਸਥਾ ਵੀ ਵੱਡੇ ਪੱਧਰ ‘ਤੇ ਕਰਜ਼ਾ ਲੈਣ ਲਈ ਮਜਬੂਰ ਹੋ ਰਹੀ ਹੈ।
ਆਰਥਿਕ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਵਧਦਾ ਰਾਸ਼ਟਰੀ ਕਰਜ਼ਾ ਆਮ ਅਮਰੀਕੀਆਂ ਲਈ ਵੀ ਕਰਜ਼ਾ ਲੈਣ ਦੀ ਲਾਗਤ ਵਧਾ ਰਿਹਾ ਹੈ ਤੇ ਉਨ੍ਹਾਂ ਨੂੰ ਕਰਜ਼ੇ ‘ਤੇ ਵਾਧੂ ਵਿਆਜ ਦੇਣਾ ਪੈ ਸਕਦਾ ਹੈ। ਇਸ ਸਥਿਤੀ ਨਾਲ ਨਜਿੱਠਣ ਲਈ ਸਰਕਾਰ ਨੂੰ ਆਉਣ ਵਾਲੇ ਸਾਲਾਂ ‘ਚ ਸਖ਼ਤ ਵਿੱਤੀ ਫੈਸਲੇ ਲੈਣ ਲਈ ਮਜਬੂਰ ਹੋਣਾ ਪਵੇਗਾ।
ਇਰਾਨ ਨਾਲ ਜੰਗ ‘ਚ ਰੁੱਝੇ ਅਮਰੀਕਾ ਦਾ ਕੁੱਲ ਰਾਸ਼ਟਰੀ ਕਰਜ਼ਾ ਪਹਿਲੀ ਵਾਰ 40 ਟ੍ਰਿਲੀਅਨ ਡਾਲਰ ਦੇ ਪਾਰ

