#CANADA

ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਵੱਲੋਂ ਵਿਸਾਖੀ ਨੂੰ ਸਮਰਪਿਤ ”ਅੰਤਰਰਾਸ਼ਟਰੀ ਕਾਵਿ ਮਿਲਣੀ” ਪ੍ਰਭਾਵਸ਼ਾਲੀ ਹੋ ਨਿਬੜੀ

ਬਰੈਂਪਟਨ, 15 ਅਪ੍ਰੈਲ (ਪੰਜਾਬ ਮੇਲ)- ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੀ ਫ਼ਾਊਂਡਰ ਅਤੇ ਪ੍ਰਬੰਧਕ ਰਮਿੰਦਰ ਰੰਮੀ ਅਤੇ ਸਮੁੱਚੀ ਪ੍ਰਬੰਧਕੀ ਟੀਮ ਵੱਲੋਂ ਵਿਸਾਖੀ ਪੁਰਬ ਨੂੰ ਸਮਰਪਿਤ ਕਾਵਿ ਮਿਲਣੀ ਦਾ 12 ਅਪ੍ਰੈਲ ਨੂੰ ਆਯੋਜਨ ਕੀਤਾ ਗਿਆ। ਰਮਿੰਦਰ ਰੰਮੀ ਨੇ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸਾਰਿਆਂ ਨੂੰ ਜੀ ਆਇਆਂ ਕਹਿੰਦਿਆਂ ਕੀਤੀ। ਸ਼੍ਰੀਮਤੀ ਰਿੰਟੂ ਭਾਟੀਆ ਨੇ ਸਭ ਨਾਲ ਫਤਹਿ ਦੀ ਸਾਂਝ ਪਾਉਂਦਿਆਂ ਦੱਸਿਆ ਕਿ ਰਮਿੰਦਰ ਰੰਮੀ ਜੀ ਸਮੁੱਚੀ ਪ੍ਰਬੰਧਕੀ ਟੀਮ ਨਾਲ ਲਗਾਤਾਰ ਪੰਜ ਸਾਲਾਂ ਤੋਂ ਪ੍ਰੋਗਰਾਮ ਕਰ ਰਹੇ ਹਨ ਤੇ 800 ਦੇ ਕਰੀਬ ਸ਼ਾਇਰਾਂ ਨੂੰ ਇਸ ਪ੍ਰੋਗਰਾਮ ‘ਚ ਸ਼ਾਮਲ ਕਰ ਚੁੱਕੇ ਹਨ। ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ ਮੀਟਿੰਗ ‘ਚ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਸੁਰਜੀਤ ਜੀ ਨੇ ਵਿਸਾਖੀ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਪ੍ਰੋਗਰਾਮ ਵਿਚ ਸ਼ਾਮਲ ਸਾਰੀਆਂ ਸ਼ਖਸੀਅਤਾਂ ਦਾ ਨਿੱਘਾ ਸੁਆਗਤ ਕਰਦਿਆਂ ਪ੍ਰੋਗਰਾਮ ਦਾ ਸੰਚਾਲਨ ਡਾ. ਰਾਜਬੀਰ ਕੌਰ ਗਰੇਵਾਲ ਨੂੰ ਸੌਂਪਿਆ। ਡਾ. ਰਾਜਬੀਰ ਕੌਰ ਬੀਰ ਗਰੇਵਾਲ ਨੇ ਰਮਿੰਦਰ ਰੰਮੀ ਜੀ ਦੀ ਸ਼ਲਾਘਾ ਕਰਦਿਆਂ ਤੇ ਪ੍ਰਬੰਧਕੀ ਟੀਮ ਨਾਲ ਪਛਾਣ ਕਰਾਉਂਦਿਆਂ ਪ੍ਰੋਗਰਾਮ ਦਾ ਆਗਾਜ਼ ਕੀਤਾ। ਸਭ ਤੋਂ ਪਹਿਲਾਂ ਅਮਰਜੀਤ ਸਿੰਘ ਕਸਕ ਜੋ ਆਰਮੀ ਵਿਚ ਸੇਵਾ ਨਿਭਾਅ ਚੁੱਕੇ ਹਨ, ਜੋ ਕਿ ਲੇਖਕ ਹੋਣ ਦੇ ਨਾਲ ਫ਼ਿਲਮਾਂ ਦੀ ਪ੍ਰੋਡਕਸਨ ਵੀ ਕਰ ਚੁੱਕੇ ਹਨ, ਨੇ ਆਪਣੀ ”ਸੋਚਣਾ ਬਣਦਾ ਹੈ” ਕਵਿਤਾ ਪੇਸ਼ ਕੀਤੀ, ਜੋ ਕਿ ਖ਼ਾਲਸਾ ਪੰਥ ਦੇ ਆਗਾਜ਼ ਬਾਰੇ ਸੀ। ਗੁਰਚਰਨ ਸਿੰਘ ਜੋਗੀ ਨੇ ਸਮੇਂ ਦੀ ਨਜ਼ਾਕਤ ਅਨੁਸਾਰ ਵਿਸਾਖੀ ਬਾਰੇ ਇੱਕ ਖੂਬਸੂਰਤ ਬੰਦ ਪੇਸ਼ ਕੀਤਾ। .. ਜੀ ਨੇ ਪੰਜ ਆਬਾ ਵਾਲੇ ਪੰਜਾਬ ਦੀ ਤਸਵੀਰ ਪੇਸ਼ ਕਰਦਿਆਂ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਮਾਰੀਆਂ। ਮਨਜੀਤ ਸਿੰਘ ਚਾਤ੍ਰਿਕ ਨੇ ਹਿੰਦੁਸਤਾਨ ਦੀ ਧਰਤੀ ‘ਤੇ ਜਬਰ ਜ਼ੁਲਮ ਦੇ ਜ਼ਮਾਨੇ ਦਾ ਚਿੱਤਰ ਪੇਸ਼ ਕਰਦਿਆਂ ਗੁਰੂ ਸਾਹਿਬਾਨ ਦੀ ਤੇ ਗੁਰੂ ਭਗਤਾਂ ਦੀ ਬਾਣੀ ਦੇ ਪ੍ਰਸੰਗ ਵਿਚ ਆਮਦ ਨੂੰ ਚਿਤਰਦੀ ਰਚਨਾ ਪੇਸ ਕੀਤੀ। ਖ਼ਾਲਸੇ ਦੇ ਉਦਭਵ ਤੇ ਚੜ੍ਹਦੀ ਕਲਾ ਸੰਬੰਧੀ ਬਾਰੇ ਬਹੁਤ ਹੀ ਭਾਵਪੂਰਤ ਕਵਿਤਾ ਪੇਸ਼ ਕੀਤੀ। ਨੌਜਵਾਨ ਕਵਿਤਰੀ ਦਿਲਪ੍ਰੀਤ ਗੁਰੀ ਨੇ ਖ਼ਾਲਸੇ ਦੀ ਵਿਲੱਖਣ ਪਛਾਣ ਦਰਸਾਉਂਦੀ ਰਚਨਾ ਪੇਸ਼ ਕੀਤੀ। ਸਤਬੀਰ ਸਿੰਘ ਜੋ ਕਿ ਮਾਂ ਬੋਲੀ ਨੂੰ ਸਮਰਪਿਤ ਸਮਾਜ ਸੇਵੀ ਹਨ, ਨੇ ਵਿਸਾਖੀ ਦੀ ਵਧਾਈ ਦਿੰਦਿਆਂ ਆਪਣੀ ਰਚਨਾ ਪੇਸ਼ ਕੀਤੀ ਅਤੇ ਅਜੋਕੇ ਸਮੇਂ ਦੇ ਸੰਦਰਭ ਵਿਚ ਸਿੱਖ ਪੰਥ ਦੀਆਂ ਕੁਰਬਾਨੀਆਂ ਦਾ ਚਿਤਰਨ ਪੇਸ਼ ਕੀਤਾ। ਜਸਵਿੰਦਰ ਸਿੰਘ ਝਬਾਲ ਨੇ ਵਿਸਾਖੀ ਦੇ ਇਤਿਹਾਸਕ ਤੇ ਸੱਭਿਆਚਾਰਕ ਸੰਦਰਭ ਨਾਲ ਆਪਣੀ ਰਚਨਾ ”ਚੜ੍ਹਦਾ ਹੈ ਚਾਅ” ਪੇਸ਼ ਕੀਤੀ। ਲਾਡੀ ਭੁੱਲਰ ਨੇ ਆਪਣੀ ਰਚਨਾ ਖ਼ਾਲਸਾ ਪਿਆਰੀ ਕੌਮ ਦੇ ਸੰਦਰਭ ਨਾਲ ਪੰਜਾਬ ਦੇ ਖੇਤੀ ਪ੍ਰਧਾਨ ਸੂਬੇ ਦੇ ਹਵਾਲੇ ਨਾਲ ਕਵਿਤਾ ਦੀ ਸਾਂਝ ਪੁਆਈ। ਇੰਦਰਜੀਤ ਕੌਰ ਨੇ ”ਆਈ ਵਿਸਾਖੀ” ਕਵਿਤਾ ਪੇਸ਼ ਕੀਤੀ। ਮੁੱਖ ਮਹਿਮਾਨ ਬਿਕਰਮ ਸੋਹੀ ਨੇ ਵਿਸਾਖੀ ਨਾਲ ਸਬੰਧਤ, ਖ਼ਾਲਸਾ ਉਦਭਵ ਦੇ ਹਵਾਲੇ ਨਾਲ ”ਗੋਬਿੰਦ ਰੂਹ ਪੰਜਾਬ ਦੀ” ਖੂਬਸੂਰਤ ਰਚਨਾ ਨਾਲ ਸਮੁੱਚਾ ਮਾਹੌਲ ਖਾਲਸਾਈ ਰੰਗ ‘ਚ ਰੰਗ ਦਿੱਤਾ।
ਸਤਵੀਰ ਰਾਜੇਆਣਾ ਨੇ ”ਅਸੀਂ ਆਖ ਰਹੇ ਤੂੰ ਵੇਖ ਲਵੀਂ” ਰਚਨਾ ਪੇਸ਼ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਵਰਗੀ ਲਾਸਾਨੀ ਸ਼ਖਸੀਅਤ ਦੇ ਮੁੜ ਫੇਰ ਆਉਣ ਦੀ ਆਸ ਬਾਖੂਬੀ ਜਿਤਾਈ। ਖੁਸ਼ਵੀਰ ਕੌਰ ਢਿੱਲੋਂ ਨੇ ਆਪਣੀ ਰਚਨਾ ”ਵੱਡਿਆ ਘਮੁੱਕੜਾ” ਰਚਨਾ ਪੇਸ਼ ਕੀਤੀ। ਮੁੱਖ ਮਹਿਮਾਨ, ਸਾਇਦਾ ਆਇਸ਼ਾ ਗਫਾਰ ਨੇ ਆਪਣੀ ਰਚਨਾ ”ਸਾਰੀਆਂ ਗੱਲਾਂ ਹੋਣ ਤੋਂ ਪਹਿਲਾਂ” ਖੂਬਸੂਰਤ ਨਜ਼ਮ ਦੇ ਨਾਲ ਉਰਦੂ ਗ਼ਜ਼ਲ ਵੀ ਪੇਸ਼ ਕੀਤੀ। ਪੰਕਜ ਸ਼ਰਮਾ ਨੇ ਦੱਸਿਆ ਕਿ ਉਹ ਪਹਿਲੀ ਵਾਰੀ ਆਪਣੀ ਰਚਨਾ ਇਸ ਮੰਚ ਤੋਂ ਸਾਂਝੀ ਕਰ ਰਹੇ ਹਨ। ਜਤਿੰਦਰ ਕੌਰ ਨੇ ਆਪਣੀ ਰਚਨਾ ”ਵਿਸਾਖੀ” ਖ਼ੂਨੀ ਸਾਕੇ ਅਤੇ ਖ਼ਾਲਸਾ ਪੰਥ ਦੀ ਸਾਜਨਾ ਤੇ ਕਿਸਾਨੀ ਜੀਵਨ ਦੇ ਸੰਦਰਭ ਵਿਚ ਸਾਂਝੀ ਕੀਤੀ। ਰਮਿੰਦਰ ਰੰਮੀ ਨੇ ਰਾਜਬੀਰ ਜੀ ਦੇ ਸੁਯੋਗ ਸੰਚਾਲਨ ਦੀ ਦਾਦ ਦਿੱਤੀ। ਰਮਨਪ੍ਰੀਤ ਕੌਰ ਨੇ ਵਿਸਾਖੀ ਸੰਬੰਧੀ ਅੰਮ੍ਰਿਤ ਸੰਚਾਰ ਦੀ ਮਹੱਤਤਾ ਦਰਸਾਉਂਦੀ ਖੂਬਸੂਰਤ ਰਚਨਾ ਸੁਣਾਈ। ਸੁਰਜੀਤ ਨੇ ਆਪਣੀ ਕਵਿਤਾ ”ਪਹਿਚਾਣ” ਬਹੁਤ ਹੀ ਵਿਲੱਖਣ ਅੰਦਾਜ਼ ਵਿਚ ਪੇਸ਼ ਕੀਤੀ। ਰਿੰਟੂ ਭਾਟੀਆ ਨੇ ਆਪਣੀ ਮਿੱਠੀ ਆਵਾਜ਼ ‘ਚ ”ਮਿੱਤਰ ਪਿਆਰੇ ਨੂੰ” ਸ਼ਬਦ ਸਰੋਤਿਆਂ ਨਾਲ ਸਾਂਝਾ ਕਰਕੇ ਆਨੰਦਮਈ ਅਧਿਆਤਮਕ ਮਾਹੌਲ ਸਿਰਜਿਆ। ਵਿਜੇਤਾ ਭਾਰਦਵਾਜ ਨੇ ਬਚਪਨ ਤੋਂ ਜਵਾਨੀ ਤੱਕ ਦੇ ਸਫ਼ਰ ਨੂੰ ਪੇਂਡੂ ਜੀਵਨ ਦੇ ਮੋਹ ਭਰੇ ਮਾਹੌਲ ਨੂੰ ਖ਼ੂਬਸੂਰਤ ਅੰਦਾਜ਼ ਵਿਚ ਪੇਸ਼ ਕੀਤਾ। ਪ੍ਰੋਗਰਾਮ ਦੇ ਅੰਤ ‘ਤੇ ਚੇਅਰਮੈਨ ਪਿਆਰਾ ਸਿੰਘ ਕੁੱਦੋਵਾਲ ਨੇ ਆਪਣੇ ਵਿਲੱਖਣ ਤੇ ਵਿਸਤ੍ਰਿਤ ਅੰਦਾਜ਼ ਸਮੁੱਚਾ ਪ੍ਰੋਗਰਾਮ ਕੰਜੀਵਤ ਰੂਪ ਵਿਚ ਸਾਰਾਂਸ਼ ਪੇਸ਼ ਕੀਤਾ ਅਤੇ ਆਸ਼ਾ ਭੌਸਲੇ ਜੀ ਨੂੰ ਭਾਵਪੂਰਤ ਸ਼ਰਧਾਂਜਲੀ ਪੇਸ਼ ਕੀਤੀ। ਅੱਜ ਦੇ ਸਮੇਂ ਵਿਚ ਚੱਲ ਰਹੀ ਜੰਗ ਨੂੰ ਰੋਕਣ ਲਈ ਲੀਡਰਾਂ ਨੂੰ ਅਪੀਲ ਕੀਤੀ ਅਤੇ ਸੁਮੱਤ ਬਖਸ਼ਣ ਲਈ ਅਰਦਾਸ ਕੀਤੀ। ”ਖ਼ਾਲਸਾ ਨਿਆਰਾ” ਨਜ਼ਮ ਤੁਰਨਮ ਵਿਚ ਪੇਸ਼ ਕੀਤੀ। ਰਮਿੰਦਰ ਰੰਮੀ ਦੀ ਮਿਹਨਤ ਸਦਕਾ ਸਮੁੱਚਾ ਪ੍ਰੋਗਰਾਮ ਬਹੁਤ ਹੀ ਵਧੀਆ ਤੇ ਸਫਲ ਰਿਹਾ। ਡਾ. ਰਾਜਬੀਰ ਕੌਰ ਬੀਰ ਗਰੇਵਾਲ ਨੇ ਬਹੁਤ ਹੀ ਵਧੀਆ ਢੰਗ ਨਾਲ ਸੰਚਾਲਨ ਕੀਤਾ। ਇਸ ਪ੍ਰੋਗਰਾਮ ਨੂੰ ਅਨੇਕਾਂ ਸ਼ਖ਼ਸੀਅਤਾਂ ਨੇ ਜ਼ੂਮ ਤੇ ਫੇਸਬੁੱਕ ਮਾਧਿਅਮ ਨਾਲ ਮਾਣਿਆ। ਦੇਸ਼-ਵਿਦੇਸ਼ ਤੋਂ ਬਹੁਤ ਸਾਰੀਆਂ ਨਾਮਵਰ ਸ਼ਖ਼ਸੀਅਤਾਂ ਨੇ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ। ਧੰਨਵਾਦ ਸਹਿਤ। ਇਹ ਰਿਪੋਰਟ ਡਾ. ਪੁਸ਼ਵਿੰਦਰ ਕੌਰ ਖੋਖਰ ਨੇ ਰਮਿੰਦਰ ਵਾਲੀਆ ਨੂੰ ਸਾਂਝੀ ਕੀਤੀ ।