#AMERICA

ਅਮਰੀਕਾ ਵੱਲੋਂ ਚੀਨ ਦੀਆਂ 40 ਸ਼ਿਪਿੰਗ ਕੰਪਨੀਆਂ ‘ਤੇ ਪਾਬੰਦੀ

ਵਾਸ਼ਿੰਗਟਨ, 25 ਅਪ੍ਰੈਲ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅਗਵਾਈ ਵਾਲੇ ਪ੍ਰਸ਼ਾਸਨ ਨੇ ਚੀਨ ਦੀ ਇਕ ਪ੍ਰਮੁੱਖ ਤੇਲ ਰਿਫਾਇਨਰੀ ਅਤੇ ਈਰਾਨੀ ਤੇਲ ਦੀ ਢੋਆ-ਢੁਆਈ ਵਿਚ ਸ਼ਾਮਲ ਲਗਭਗ 40 ਸ਼ਿਪਿੰਗ ਕੰਪਨੀਆਂ ਅਤੇ ਟੈਂਕਰਾਂ ‘ਤੇ ਆਰਥਿਕ ਪਾਬੰਦੀਆਂ ਲਾਈਆਂ ਹਨ। ਅਮਰੀਕਾ ਨੇ ਇਸ ਮਹੀਨੇ ਫ਼ਾਰਸ ਦੀ ਖਾੜੀ ਦੇ ਸਟ੍ਰੇਟ ਆਫ ਹੋਰਮੁਜ਼ ‘ਤੇ ਨਾਕਾਬੰਦੀ ਪ੍ਰਭਾਵੀ ਕੀਤੀ ਹੈ, ਜੋ ਵਿਸ਼ਵ ਪੱਧਰੀ ਊਰਜਾ ਸਪਲਾਈ ਲਈ ਬੇਹੱਦ ਮਹੱਤਵਪੂਰਨ ਹੈ। ਇਹ ਪਾਬੰਦੀਆਂ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਚੀਨ ਦੇ ਰਾਸ਼ਟਰਪਤੀ ਸ਼ੀ-ਜਿਨਪਿੰਗ ਦੀ ਚੀਨ ਵਿਚ ਹੋਣ ਵਾਲੀ ਮੁਲਾਕਾਤ ਤੋਂ ਠੀਕ ਕੁਝ ਹਫ਼ਤੇ ਪਹਿਲਾਂ ਲਾਈਆਂ ਗਈਆਂ ਹਨ। ਸ਼ੁੱਕਰਵਾਰ ਨੂੰ ਲਾਈਆਂ ਗਈਆਂ ਪਾਬੰਦੀਆਂ ਵਿਚ ਹੈਂਗਲੀ ਪੈਟ੍ਰੋਕੈਮੀਕਲ ਦੀ ਡਾਲੀਆਨ ਬੰਦਰਗਾਹ ਸ਼ਹਿਰ ਵਿਚ ਸਥਿਤ ਕੰਪਨੀ ਵੀ ਸ਼ਾਮਲ ਹੈ, ਜਿਸ ਦੀ ਹਰ ਰੋਜ਼ ਲਗਭਗ 4,00,000 ਬੈਰਲ ਕੱਚੇ ਤੇਲ ਨੂੰ ਸੋਧਣ ਦੀ ਸਮਰੱਥਾ ਹੈ।