ਨਿਊਯਾਰਕ, 15 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਅਮਰੀਕਾ ਦੇ ਮੋਂਟਾਨਾ ਰਾਜ ਦੇ ਇਕ ਦਿਹਾਤੀ ਏਰੀਏ ‘ਚ ਸਥਿਤ ਇਕ ਟਰੱਕ ਸਟਾਪ ‘ਤੇ ਜਿਸ ਨੂੰ ਡੋਡਿਆਂ ਵਾਲਾ ਟਰੱਕ ਸਟਾਪ ਵੀ ਕਿਹਾ ਜਾਂਦਾ ਸੀ, ਜੋ ਲੰਘਣ ਵਾਲੇ ਟਰੱਕਾਂ ਨੂੰ ਨਸ਼ੀਲੇ ਡੋਡਿਆਂ ਦੀ ਚਾਹ ਵੇਚਦੇ ਸਨ। ਜਿਸ ਦੀ ਇੱਕ ਟਰੱਕ ਡਰਾਇਵਰ ਵੱਲੋਂ ਵਿਭਾਗ ਨੂੰ ਸ਼ਿਕਾਇਤ ਕਰਨ ‘ਤੇ ਕਾਉਂਟੀ ਸੈਰਿਫ ਦੇ 30 ਦੇ ਕਰੀਬ ਅਫਸਰਾਂ ਨੇ ਛਾਪਾ ਮਾਰਿਆ। ਮੌਕੇ ‘ਤੇ ਮਾਲਕ ਬੇਸਮੈਂਟ ਵਿਚ ਭੁੱਕੀ (ਡੋਡੇ) ਪੀਸ ਰਿਹਾ ਸੀ। ਮੋਂਟਾਨਾ-ਡਿਲਨ ਦੇ ਦੱਖਣ ਵਿਚ ਇਹ ਇੱਕ ਪੇਂਡੂ ਟਰੱਕ ਸਟਾਪ ‘ਤੇ ਮਲਟੀ-ਏਜੰਸੀ ਦੇ ਛਾਪੇ ਤੋਂ ਬਾਅਦ ਮੌਕੇ ‘ਤੇ 3 ਵਿਅਕਤੀ ਗ੍ਰਿਫਤਾਰ ਕੀਤੇ ਗਏ ਹਨ। ਜਿਨ੍ਹਾਂ ਦੀ ਜ਼ਮਾਨਤ ਲਈ 750,000 ਹਜ਼ਾਰ ਡਾਲਰ ਦਾ ਬਾਂਡ ਰੱਖਿਆ ਗਿਆ ਹੈ। ਮੁਲਜ਼ਮ ਸਲਾਖਾਂ ਦੇ ਪਿੱਛੇ ਬੰਦ ਹਨ ਅਤੇ ਉਨ੍ਹਾਂ ਦੇ ਬੇਸਮੈਂਟ ਵਿਚੋਂ 104 ਪੌਂਡ ਤੋਂ ਵੱਧ ਸੁੱਕੇ ਬਿਨਾਂ ਧੋਤੇ (ਡੋਡੇ) ਭੁੱਕੀ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ ਉਸੇ ਤਰ੍ਹਾਂ ਦੇ ਟਰੱਕ ਡਰਾਈਵਰਾਂ ਨੂੰ ਓਪਟੀਨਾਰ ਦੇ ਤੌਰ ‘ਤੇ ਪਾਸ ਕਰਨ ਵਾਲੇ ਟਰੱਕ ਡਰਾਈਵਰਾਂ ਨੂੰ ਵੇਚਿਆ ਵੀ ਜਾਂਦਾ ਸੀ। ਬੀਵਰਹੈੱਡ ਕਾਊਂਟੀ ਸ਼ੈਰਿਫ ਦੇ ਦਫਤਰ ਅਤੇ ਲਗਭਗ 30 ਤੋਂ 35 ਕਾਨੂੰਨ ਲਾਗੂ ਕਰਨ ਵਾਲੇ ਅਫਸਰਾਂ ਨੇ ਬੀਤੀ 8 ਜੂਨ, 2026 ਨੂੰ ਸਵੇਰੇ 9 ਵਜੇ ਦੇ ਕਰੀਬ ਰੇਬੀਚ ਲੇਨ ‘ਤੇ ਟਰੱਕ ਸਟਾਪ ‘ਤੇ ਇੱਕ ਖੋਜ ਵਾਰੰਟ ਨੂੰ ਲਾਗੂ ਕਰਕੇ ਛਾਪਾ ਮਾਰਿਆ। ਜਾਂਚਕਰਤਾਵਾਂ ਨੇ ਸਿਰਫ 104 ਪੌਂਡ ਤੋਂ ਵੱਧ ਡੋਡੇ ਜ਼ਬਤ ਕੀਤੇ ਅਤੇ ਤਿੰਨ ਲੋਕਾਂ ਨੂੰ ਕਾਬੂ ਕੀਤਾ।
ਅਮਰੀਕਾ ‘ਚ ਟਰੱਕ ਸਟਾਪ ‘ਤੇ ਡੋਡਿਆਂ ਵਾਲੀ ਚਾਹ ਵੇਚਣ ‘ਤੇ ਸੁਰੱਖਿਆ ਏਜੰਸੀਆ ਦੀ ਟੀਮ ਵੱਲੋਂ ਛਾਪਾ; 3 ਗ੍ਰਿਫਤਾਰ

