#AMERICA

ਹਿਊਸਟਨ ਸ਼ਹਿਰ ਵਿਚ ਇਕ ਛੋਟਾ ਜਹਾਜ਼ ਤਬਾਹ; ਇਕ ਮੌਤ

ਸੈਕਰਾਮੈਂਟੋ, 25 ਜੁਲਾਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੇ ਰਾਜ ਟੈਕਸਾਸ ਦੇ ਹਿਊਸਟਨ ਸ਼ਹਿਰ ਵਿਚ ਇਕ ਛੋਟਾ ਜਹਾਜ਼ ਬਿਜਲੀ ਦੀ ਲਾਈਨ ਨਾਲ ਟਕਰਾ ਕੇ ਜ਼ਮੀਨ ਉਪਰ ਆ ਡਿੱਗਾ। ਇਸ ਘਟਨਾ ਵਿਚ ਇਕ ਵਿਅਕਤੀ ਮਾਰਿਆ ਗਿਆ। ਹੈਰਿਸ ਕਾਊਂਟੀ ਸ਼ੈਰਿਫ ਦਫਤਰ ਅਨੁਸਾਰ ਇਸ ਘਟਨਾ ਕਾਰਨ ਇਲਾਕੇ ‘ਚ ਬਿਜਲੀ ਗੁੱਲ ਹੋ ਗਈ। ਹੈਰਿਸ ਕਾਊਂਟੀ ਸ਼ੈਰਿਫ ਐਡ ਗੋਂਜ਼ਾਲੇਜ਼ ਨੇ ਕਿਹਾ ਹੈ ਕਿ ਤਬਾਹ ਹੋਇਆ ਕਰਾਪ ਡਸਟਰ ਕਿਸਮ ਦਾ ਜਹਾਜ਼ ਹੈ, ਜਿਸ ਦੀ ਵਰਤੋਂ ਫਸਲਾਂ ਉਪਰ ਕੀੜੇ ਮਾਰ ਦਵਾਈਆਂ ਛਿੜਕਣ ਜਾਂ ਹੋਰ ਸਮੱਗਰੀ ਲਿਜਾਣ ਲਈ ਕੀਤੀ ਜਾਂਦੀ ਹੈ। ਘਟਨਾ ਦੀ ਜਾਂਚ ਟੈਕਸਾਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਕਰ ਰਿਹਾ ਹੈ।

Leave a comment