#OTHERS

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਹਮਾਸ ਦੀ ਨਿੰਦਾ ਬਾਰੇ ਅਮਰੀਕੀ ਮਤੇ ‘ਤੇ ਇਕਸੁਰ ਨਹੀਂ

ਸੰਯੁਕਤ ਰਾਸ਼ਟਰ, 9 ਅਕਤੂਬਰ (ਪੰਜਾਬ ਮੇਲ)- ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਬੰਦ ਕਮਰਾ ਹੰਗਾਮੀ ਮੀਟਿੰਗ ਕੀਤੀ। ਇਸ ਬੈਠਕ ‘ਚ ਅਮਰੀਕਾ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਸਾਰੇ 15 ਮੈਂਬਰ ਦੇਸ਼ਾਂ ਤੋਂ ‘ਹਮਾਸ ਵੱਲੋਂ ਕੀਤੇ ਗਏ ਅੱਤਵਾਦੀ ਹਮਲੇ ਦੀ ਨਿੰਦਾ’ ਕਰਨ ਦੀ ਮੰਗ ਕੀਤੀ ਪਰ ਸੁਰੱਖਿਆ ਪ੍ਰੀਸ਼ਦ ਨੇ ਇਸ ‘ਤੇ ਤੁਰੰਤ ਕੋਈ ਕਾਰਵਾਈ ਨਹੀਂ ਕੀਤੀ। ਅਮਰੀਕੀ ਉਪ ਰਾਜਦੂਤ ਰਾਬਰਟ ਵੁੱਡ ਨੇ ਬਾਅਦ ਵਿਚ ਕਿਹਾ ਕਿ ਜ਼ਿਆਦਾਤਰ ਦੇਸ਼ਾਂ ਨੇ ਹਮਾਸ ਦੇ ਹਮਲੇ ਦੀ ਨਿੰਦਾ ਕੀਤੀ ਪਰ ਸਾਰੇ ਕੌਂਸਲ ਮੈਂਬਰਾਂ ਨੇ ਅਜਿਹਾ ਨਹੀਂ ਕੀਤਾ।

Leave a comment