#INDIA

ਸੁਪਰੀਮ ਕੋਰਟ ਵੱਲੋਂ ਗੋਂਜ਼ਾਲਵੇਸ ਤੇ ਅਰੁਣ ਫਰੇਰਾ ਨੂੰ ਜ਼ਮਾਨਤ

ਨਵੀਂ ਦਿੱਲੀ, 28 ਜੁਲਾਈ (ਪੰਜਾਬ ਮੇਲ)- ਸੁਪਰੀਮ ਕੋਰਟ ਨੇ ਅੱਜ ਐਲਗਰ ਪਰਿਸ਼ਦ-ਮਾਓਵਾਦੀ ਸਬੰਧਾਂ ਦੇ ਮਾਮਲੇ ਵਿਚ ਵਰਨੌਨ ਗੋਂਜ਼ਾਲਵੇਸ ਅਤੇ ਅਰੁਣ ਫਰੇਰਾ ਨੂੰ ਜ਼ਮਾਨਤ ਦੇ ਦਿੱਤੀ। ਅਦਾਲਤ ਨੇ ਇਸ ਗੱਲ ‘ਤੇ ਖਾਸ ਗੌਰ ਕੀਤਾ ਕਿ ਦੋਵੇਂ ਪੰਜ ਸਾਲਾਂ ਤੋਂ ਹਿਰਾਸਤ ਵਿਚ ਹਨ। ਜਸਟਿਸ ਅਨਿਰੁਧ ਬੋਸ ਅਤੇ ਸੁਧਾਂਸ਼ੂ ਧੂਲੀਆ ਦੇ ਬੈਂਚ ਨੇ ਨਿਰਦੇਸ਼ ਦਿੱਤਾ ਕਿ ਗੋਂਜਾਂਲਵੇਸ ਅਤੇ ਫਰੇਰਾ ਮਹਾਰਾਸ਼ਟਰ ਛੱਡ ਕੇ ਨਾ ਜਾਣ ਅਤੇ ਆਪਣੇ ਪਾਸਪੋਰਟ ਪੁਲਿਸ ਨੂੰ ਸੌਂਪ ਦੇਣ। ਅਦਾਲਤ ਨੇ ਕਿਹਾ ਕਿ ਦੋਵੇਂ ਕਾਰਕੁਨ ਇੱਕ-ਇੱਕ ਮੋਬਾਈਲ ਦੀ ਵਰਤੋਂ ਕਰਨਗੇ ਅਤੇ ਮਾਮਲੇ ਦੀ ਜਾਂਚ ਕਰ ਰਹੀ ਐੱਨ.ਆਈ.ਏ. ਨੂੰ ਆਪਣਾ ਪਤਾ ਦੇਣਗੇ।

Leave a comment