#PUNJAB

ਸਿੱਧੂ ਮੂਸੇਵਾਲਾ ਦਾ ਚੌਥਾ ਗੀਤ ‘ਚੋਰਨੀ’ ਰਿਲੀਜ਼

ਮਾਨਸਾ, 7 ਜੁਲਾਈ (ਪੰਜਾਬ ਮੇਲ)- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਉਸ ਦਾ ਚੌਥਾ ਗੀਤ ‘ਚੋਰਨੀ’ ਅੱਜ ਰਿਲੀਜ਼ ਹੋ ਗਿਆ। ਇਸ ਗੀਤ ਦੀ ਆਡੀਓ ਜਾਰੀ ਕਰ ਦਿੱਤੀ ਗਈ ਹੈ, ਜਦੋਂ ਕਿ ਵੀਡੀਓ 8 ਜੁਲਾਈ ਨੂੰ ਸਵੇਰੇ ਜਾਰੀ ਕੀਤੀ ਜਾਵੇਗੀ। ਇਹ ਗੀਤ ਰਿਲੀਜ਼ ਹੋਣ ਤੋਂ ਕਈ ਦਿਨ ਪਹਿਲਾਂ ਰੈਪਰ ਡਿਵਾਇਨ ਨੇ ਇੰਸਟਗ੍ਰਾਮ ‘ਤੇ ਇਸ ਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਮੂਸੇਵਾਲਾ ਨਾਲ ਆਪਣੀ ਤਸਵੀਰ ਵੀ ਸਾਂਝੀ ਕੀਤੀ। ਕਤਲ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਗੀਤ ‘ਐੱਸ.ਵਾਈ.ਐੱਲ.’, ‘ਵਾਰ’ ਤੇ ‘ਮੇਰਾ ਨਾਂ’ ਪ੍ਰਸ਼ੰਸਕਾਂ ਵਿਚ ਆ ਚੁੱਕੇ ਹਨ। ਇਨ੍ਹਾਂ ਵਿਚੋਂ ਵਿਵਾਦਾਂ ਵਿਚ ਘਿਰਣ ਬਾਅਦ ‘ਐੱਸ.ਵਾਈ.ਐੱਲ.’ ਗੀਤ ‘ਤੇ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਸੀ।
ਇਸੇ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਕੋਲ 40 ਤੋਂ 45 ਗੀਤ ਮੂਸੇਵਾਲਾ ਦੇ ਲਿਖੇ ਅਤੇ ਗਾਏ ਹੋਏ ਪਏ ਹਨ, ਜੋ ਉਸ ਦੇ ਪ੍ਰਸ਼ੰਸਕਾਂ ਦੀ ਮੰਗ ਅਨੁਸਾਰ ਸਮੇਂ-ਸਮੇਂ ਰਿਲੀਜ਼ ਕੀਤੇ ਜਾਂਦੇ ਰਹਿਣਗੇ।

Leave a comment