#CANADA

ਵੈਨਕੂਵਰ ਨਿਵਾਸੀ ਅਮਨਜੀਤ ਸਿੰਘ ਪੁਰੇਵਾਲ ਸਦੀਵੀ ਵਿਛੋੜਾ ਦੇ ਗਏ

ਸਰੀ, 22 ਫਰਵਰੀ (ਹਰਦਮ ਮਾਨ/ਪੰਜਾਬ ਮੇਲ)- ਵੈਨਕੂਵਰ ਨਿਵਾਸੀ ਅਮਨਜੀਤ ਸਿੰਘ ਪੁਰੇਵਾਲ (ਸਪੁੱਤਰ ਸਰਦਾਰ ਗੁਰਮੇਜ ਸਿੰਘ ਪੁਰੇਵਾਲ ਤੇ ਜਸਬੀਰ ਕੌਰ ਪੁਰੇਵਾਲ) 15 ਫਰਵਰੀ 2024 ਨੂੰ ਸਦੀਵੀ ਵਿਛੋੜਾ ਦੇ ਗਏ। ਉਹਨਾਂ ਦਾ ਪਿਛਲਾ ਪਿੰਡ ਸ਼ੰਕਰ ਜ਼ਿਲਾ ਜਲੰਧਰ ਸੀ। ਉਹਨਾਂ ਦਾ ਅੰਤਿਮ ਸੰਸਕਾਰ 24 ਫਰਵਰੀ 2024 ਨੂੰ ਸਵੇਰੇ 11 ਵਜੇ ਰਿਵਰਸਾਈਡ ਫਿਊਨਰਲ ਹੋਮ, 7410 ਹੋਪ ਕੋਟ ਰੋਡ, ਡੈਲਟਾ ਕੀਤਾ ਜਾਵੇਗਾ ਅਤੇ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦਾ ਭੋਗ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਸੁਸਾਇਟੀ, 8000 ਰੌਸ ਸਟਰੀਟ, ਵੈਨਕੂਵਰ ਵਿਖੇ ਦੁਪਹਿਰ 1 ਵਜੇ ਪਵੇਗਾ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਸ. ਗੁਰਮੇਜ ਸਿੰਘ ਪੁਰੇਵਾਲ ਨਾਲ ਫੋਨ ਨੰਬਰ 604 325 9404, ਭਰਾ ਜਸਕਰਨ ਸਿੰਘ ਪੁਰੇਵਾਲ (ਗੋਗੀ) ਨਾਲ 778 893 2455, ਭੈਣ ਬਲਜੀਤ ਕੌਰ ਢਿੱਲੋਂ ਨਾਲ ਫੋਨ ਨੰਬਰ 778-808-8581 ਉਪਰ ਸੰਪਰਕ ਕੀਤਾ ਜਾ ਸਕਦਾ ਹੈ।