ਵਾਸ਼ਿੰਗਟਨ ਡੀ.ਸੀ. 23 ਅਪ੍ਰੈਲ (ਪੰਜਾਬ ਮੇਲ)- 6 ਜਨਵਰੀ, 2021 ਨੂੰ ਸੰਯੁਕਤ ਰਾਜ ਅਮਰੀਕਾ ਵਿਚ ਇਕ ਮਹੱਤਵਪੂਰਨ ਘਟਨਾ ਵਾਪਰੀ ਸੀ, ਉਸ ਸਮੇਂ ਜੋਅ ਬਾਇਡਨ ਨੇ ਅਮਰੀਕੀ ਰਾਸ਼ਟਰਪਤੀ ਵਜੋਂ ਡੋਨਾਲਡ ਟਰੰਪ ਨੂੰ ਹਰਾ ਕੇ ਚੋਣ ਜਿੱਤੀ ਸੀ ਅਤੇ ਇਸ ਦੇ ਲਈ ਉਨ੍ਹਾਂ ਨੇ ਸਹੁੰ ਚੁੱਕਣੀ ਸੀ। ਪਰ ਇਕ ਵੱਡੀ ਭੀੜ ਨੇ ਕੈਪੀਟਲ ‘ਤੇ ਹਮਲਾ ਕਰ ਦਿੱਤਾ ਸੀ, ਜਿਸ ਦੌਰਾਨ ਕੁੱਝ ਲੋਕ ਮਾਰੇ ਵੀ ਗਏ ਸਨ। ਇਸ ਭੀੜ ਨੇ ਆਪਣਾ ਗੁੱਸਾ ਪ੍ਰਗਟ ਕਰਦਿਆਂ ਕੈਪੀਟਲ ਦੇ ਅੰਦਰ ਵੜ ਕੇ ਕਾਫੀ ਭੰਨ-ਤੋੜ ਕੀਤੀ ਗਈ ਸੀ। ਬਾਇਡਨ ਪ੍ਰਸ਼ਾਸਨ ਵੱਲੋਂ ਇਸ ਵਿਚ ਸ਼ਾਮਲ ਬਹੁਤ ਸਾਰੇ ਲੋਕਾਂ ‘ਤੇ ਕੇਸ ਦਰਜ ਕੀਤੇ ਗਏ ਸਨ। ਪਰ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਨ੍ਹਾਂ ਲੋਕਾਂ ਦੀ ਰਿਹਾਈ ਦੇ ਹੁਕਮ ਦੇ ਦਿੱਤੇ ਗਏ। ਹੁਣ ਉਨ੍ਹਾਂ ਵਿਚੋਂ ਬਹੁਤ ਸਾਰੇ ਲੋਕਾਂ ਨੇ ਅਗਲੀਆਂ ਚੋਣਾਂ ਵਿਚ ਰਿਪਬਲੀਕਨ ਪਾਰਟੀ ਵੱਲੋਂ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ। ਇਹ ਲੋਕ ਕਾਂਗਰਸਮੈਨ, ਸੈਨੇਟ ਅਤੇ ਹੋਰ ਵੱਡੇ ਅਹੁਦਿਆਂ ਲਈ ਚੋਣਾਂ ਲੜ ਸਕਦੇ ਹਨ। ਇਹ ਪਹਿਲਾਂ ਹੀ ਡੈਮੋਕ੍ਰੇਟਿਕ ਪਾਰਟੀ ਦੇ ਸਖਤ ਵਿਰੋਧੀ ਹਨ। ਜੇਕਰ ਇਹ ਚੋਣਾਂ ਜਿੱਤ ਜਾਂਦੇ ਹਨ, ਤਾਂ ਅਮਰੀਕਾ ਵਿਚ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਨਵੀਂ ਚੁਣੌਤੀ ਪੈਦਾ ਹੋ ਜਾਵੇਗੀ।
ਰਾਸ਼ਟਰਪਤੀ ਟਰੰਪ ਵੱਲੋਂ ਰਿਹਾਅ ਕੀਤੇ ਲੋਕ ਹੁਣ ਲੜਨਗੇ ਚੋਣ
