#AMERICA

ਯੂਕਰੇਨ ਨੂੰ ਖ਼ਤਰਨਾਕ ਕਲੱਸਟਰ ਬੰਬ ਦੇਵੇਗਾ ਅਮਰੀਕਾ

ਵਾਸ਼ਿੰਗਟਨ, 8 ਜੁਲਾਈ (ਪੰਜਾਬ ਮੇਲ)- ਅਮਰੀਕਾ ਦੇ ਕੌਮੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਜੈਕ ਸੁਲੀਵਨ ਨੇ ਕਿਹਾ ਕਿ ਰਾਸ਼ਟਰਪਤੀ ਜੋਅ ਬਾਇਡਨ ਦਾ ਪ੍ਰਸ਼ਾਸਨ ਯੂਕਰੇਨ ਨੂੰ ਕਲੱਸਟਰ ਬੰਬ ਮੁਹੱਈਆ ਕਰਵਾਏਗਾ। ਸੁਲੀਵਨ ਨੇ ਕਿਹਾ ਕਿ ਅਮਰੀਕਾ ਯੂਕਰੇਨ ਨੂੰ ਇਕੱਲਾ ਨਹੀਂ ਛੱਡੇਗਾ ਅਤੇ ਯੂਕਰੇਨ ਨੇ ਕਲੱਸਟਰ ਬੰਬਾਂ ਦੀ ਵਰਤੋਂ ਸਮਝਦਾਰੀ ਨਾਲ ਕਰਨ ਦਾ ਵਾਅਦਾ ਕੀਤਾ ਹੈ। ਇੱਕ ਕਲੱਸਟਰ ਬੰਬ ਹਵਾ ਵਿਚ ਉੱਚਾਈ ਤੋਂ ਹਵਾ ਵਿਚ ਸੁੱਟਿਆ ਜਾਂਦਾ ਹੈ ਅਤੇ ਇਸ ਅੰਦਰੋਂ ਹਜ਼ਾਰਾਂ ਛੋਟੇ ਬੰਬ ਨਿਕਲਦੇ ਹਨ, ਜੋ ਨਿਸ਼ਾਨੇ ਵਾਲੀ ਥਾਂ ‘ਤੇ ਭਾਰੀ ਤਬਾਹੀ ਦਾ ਕਾਰਨ ਬਣਦੇ ਹਨ। ਕਲੱਸਟਰ ਬੰਬਾਂ ਦੀ ਵਰਤੋਂ ਨਾਲ ਪਿਛਲੇ ਸਮੇਂ ਵਿਚ ਵੱਡੀ ਗਿਣਤੀ ਵਿਚ ਲੋਕ ਮਾਰੇ ਗਏ ਹਨ। ਇਹੀ ਕਾਰਨ ਹੈ ਕਿ ਕਈ ਦੇਸ਼ ਕਲੱਸਟਰ ਬੰਬਾਂ ਦੀ ਵਰਤੋਂ ਕਰਨ ਤੋਂ ਗੁਰੇਜ਼ ਕਰਦੇ ਹਨ।

Leave a comment