#PUNJAB

ਮੋਗਾ ਨਗਰ-ਨਿਗਮ ’ਤੇ ਆਮ ਆਦਮੀ ਪਾਰਟੀ ਦਾ ਕਬਜ਼ਾ, ਬਲਜੀਤ ਸਿੰਘ ਚੰਨੀ ਬਣੇ ਮੇਅਰ

ਮੋਗਾ, 21 ਫਰਵਰੀ (ਪੰਜਾਬ ਮੇਲ)- ਮੋਗਾ ਨਗਰ-ਨਿਗਮ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ ਆਪਣਾ ਮੇਅਰ ਬਣਾ ਦਿੱਤਾ ਹੈ। ਮੋਗਾ ਦੇ ਵਾਰਡ ਨੰਬਰ 8 ਤੋਂ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਜਿੱਤ ਹਾਸਲ ਕਰਨ ਵਾਲੇ ਕੌਸਲਰ ਬਲਜੀਤ ਸਿੰਘ ਚੰਨੀ ਨੂੰ ਨਵਾਂ ਮੇਅਰ ਬਣਾਇਆ ਗਿਆ ਹੈ। ਪੰਜਾਬ ਵਿਚ ਮੋਗਾ ਪਹਿਲੀ ਅਜਿਹੀ ਨਗਰ ਨਿਗਮ ਹੈ ਜਿੱਥੇ ਆਮ ਆਦਮੀ ਪਾਰਟੀ ਨੇ ਆਪਣਾ ਮੇਅਰ ਬਣਾਇਆ ਹੈ।

Leave a comment