#OTHERS

ਮੇਰੇ ਕੋਰਟ ਮਾਰਸ਼ਲ ਦੀਆਂ ਤਿਆਰੀਆਂ ਮੁਕੰਮਲ: ਇਮਰਾਨ

ਇਸਲਾਮਾਬਾਦ, 9 ਜੂਨ (ਪੰਜਾਬ ਮੇਲ)- ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਦੇ ‘ਕੋਰਟ ਮਾਰਸ਼ਲ’ ਲਈ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਇਮਰਾਨ ਦੀ ਇਹ ਟਿੱਪਣੀ ਦੇਸ਼ ਦੀ ਸ਼ਕਤੀਸ਼ਾਲੀ ਫੌਜ ਦੇ ਉਸ ਬਿਆਨ ਤੋਂ ਬਾਅਦ ਆਈ ਹੈ, ਜਿਸ ਵਿਚ ਉਸ ਨੇ ਕਿਹਾ ਸੀ ਕਿ 9 ਮਈ ਨੂੰ ਹੋਈ ਹਿੰਸਾ ਦੇ ‘ਸਾਜ਼ਿਸਘਾੜਿਆਂ’ ਖ਼ਿਲਾਫ਼ ਫੌਜੀ ਅਦਾਲਤਾਂ ਵਿਚ ਮੁਕੱਦਮਾ ਚਲਾਇਆ ਜਾਵੇਗਾ। ਇਮਰਾਨ ਵੀਰਵਾਰ ਨੂੰ ਦਸ ਵੱਖ-ਵੱਖ ਮਾਮਲਿਆਂ ਸਬੰਧੀ ਇਸਲਾਮਾਬਾਦ ਹਾਈ ਕੋਰਟ ਸਾਹਮਣੇ ਪੇਸ਼ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਮੁਖੀ ਇਮਰਾਨ (70) ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਸੀ ਕਿ ਫ਼ੌਜੀ ਅਦਾਲਤ ਵਿਚ ਉਨ੍ਹਾਂ ਖ਼ਿਲਾਫ਼ ਮੁਕੱਦਮਾ ਚਲਾਇਆ ਜਾਵੇਗਾ। ਉਨ੍ਹਾਂ ਨੇ ਫੌਜੀ ਅਦਾਲਤ ਵਿਚ ਇੱਕ ਗ਼ੈਰ-ਫੌਜੀ ਦੀ ਸੁਣਵਾਈ ਨੂੰ ਪਾਕਿਸਤਾਨ ਵਿਚ ‘ਲੋਕਤੰਤਰ ਦਾ ਅੰਤ’ ਅਤੇ ‘ਨਿਆਂ ਦਾ ਅੰਤ’ ਕਰਾਰ ਦਿੱਤਾ।

Leave a comment