#CANADA

ਭਾਰਤ ਦੇ ਲਕਸ਼ੈ ਸੇਨ ਨੇ ਕੈਨੇਡਾ ਓਪਨ ਬੈਡਮਿੰਟਨ ਚੈਂਪੀਅਨਸ਼ਿਪ ਜਿੱਤੀ

ਕੈਲਗਰੀ, 10 ਜੁਲਾਈ (ਪੰਜਾਬ ਮੇਲ)- ਭਾਰਤੀ ਸ਼ਟਲਰ ਲਕਸ਼ੈ ਸੇਨ ਨੇ ਕੈਨੇਡਾ ਓਪਨ ਦੇ ਫਾਈਨਲ ਵਿਚ ਚੀਨ ਦੇ ਲੀ ਸ਼ੀ ਫੇਂਗ ਨੂੰ ਸਿੱਧੇ ਗੇਮ ਵਿਚ ਹਰਾ ਕੇ ਆਪਣਾ ਦੂਜਾ ਬੀ.ਡਬਲਯੂ.ਐੱਫ. (ਬੈਡਮਿੰਟਨ ਵਿਸ਼ਵ ਫੈਡਰੇਸ਼ਨ) ਸੁਪਰ 500 ਖਿਤਾਬ ਜਿੱਤ ਲਿਆ ਹੈ। 21 ਸਾਲਾ ਖਿਡਾਰੀ ਨੇ 2022 ਇੰਡੀਆ ਓਪਨ ਵਿਚ ਆਪਣਾ ਪਹਿਲਾ ਸੁਪਰ 500 ਖਿਤਾਬ ਜਿੱਤਿਆ ਸੀ। ਸੇਨ ਨੇ ਸ਼ਾਨਦਾਰ ਗਤੀ ਅਤੇ ਹੁਨਰ ਦੇ ਮਿਸ਼ਰਣ ਦੀ ਵਰਤੋਂ ਕਰਦੇ ਹੋਏ ਇੱਥੇ ਫਾਈਨਲ ਵਿਚ ਮੌਜੂਦਾ ਆਲ ਇੰਗਲੈਂਡ ਚੈਂਪੀਅਨ ਫੇਂਗ ਨੂੰ 21-18, 22-20 ਨਾਲ ਹਰਾਇਆ।

Leave a comment