#CANADA

ਭਾਰਤ ਦੀਆਂ ਕਾਰਵਾਈਆਂ ਲੱਖਾਂ ਲੋਕਾਂ ਦਾ ਜੀਵਨ ਮੁਸ਼ਕਲ ਬਣਾ ਰਹੀਆਂ ਹਨ: ਟਰੂਡੋ

ਓਟਵਾ, 21 ਅਕਤੂਬਰ (ਪੰਜਾਬ ਮੇਲ)- ਪ੍ਰਧਾਨ ਮੰਤਰੀ ਜਸਟਨਿ ਟਰੂਡੋ ਨੇ ਕਿਹਾ ਕਿ ਕੈਨੇਡੀਅਨ ਡਿਪਲੋਮੈਟਾਂ ‘ਤੇ ਭਾਰਤ ਸਰਕਾਰ ਦੀ ਕਾਰਵਾਈ ਲੱਖਾਂ ਲੋਕਾਂ ਲਈ ਆਮ ਜੀਵਨ ਮੁਸ਼ਕਲ ਬਣਾ ਰਹੀ ਹੈ। ਟਰੂਡੋ ਨੇ ਕਿਹਾ ਕਿ ਉਸ ਨੇ 41 ਡਿਪਲੋਮੈਟਾਂ ਨੂੰ ਇਕਪਾਸੜ ਤੌਰ ‘ਤੇ ਉਨ੍ਹਾਂ ਦਾ ਦਰਜਾ ਵਾਪਸ ਲੈਣ ਦੀ ਭਾਰਤੀ ਧਮਕੀ ਤੋਂ ਬਾਅਦ ਵਾਪਸ ਬੁਲਾ ਲਿਆ ਹੈ।
ਟਰੂਡੋ ਨੇ ਕਿਹਾ ਕਿ ਅਜਿਹੀਆਂ ਕਾਰਵਾਈਆਂ ਭਾਰਤ ਅਤੇ ਕੈਨੇਡਾ ਵਿਚ ਲੱਖਾਂ ਲੋਕਾਂ ਲਈ ਜੀਵਨ ਨੂੰ ਜਾਰੀ ਰੱਖਣਾ ਮੁਸ਼ਕਲ ਬਣਾ ਰਹੀ ਹੈ। ਕੈਨੇਡਾ ਦੇ ਹੁਣ ਭਾਰਤ ਵਿਚ 21 ਡਿਪਲੋਮੈਟ ਬਾਕੀ ਹਨ।

Leave a comment