#INDIA

ਭਾਰਤ ‘ਚ 195 ਦਿਨਾਂ ਬਾਅਦ ਕਰੋਨਾ ਦੇ 5335 ਨਵੇਂ ਮਰੀਜ਼ ਆਏ ਸਾਹਮਣੇ

-ਪੰਜਾਬ ‘ਚ ਇਕ ਮੌਤ
ਨਵੀਂ ਦਿੱਲੀ, 6 ਅਪ੍ਰੈਲ (ਪੰਜਾਬ ਮੇਲ)- ਭਾਰਤ ਵਿਚ ਇਕ ਦਿਨ ਵਿਚ ਕਰੋਨਾ ਦੇ 5,335 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਹੁਣ ਤੱਕ ਕੋਵਿਡ ਮਰੀਜ਼ਾਂ ਦੀ ਗਿਣਤੀ 4,47,39,054 ਹੋ ਗਈ ਹੈ। ਇਹ ਪਿਛਲੇ 195 ਦਿਨਾਂ ਵਿਚ ਰੋਜ਼ਾਨਾ ਰਿਪੋਰਟ ਕੀਤੇ ਸਭ ਤੋਂ ਵੱਧ ਕੇਸ ਹਨ। ਇਸ ਦੇ ਨਾਲ ਹੀ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵਧ ਕੇ 25,587 ਹੋ ਗਈ ਹੈ। ਪਿਛਲੇ ਸਾਲ 23 ਸਤੰਬਰ ਨੂੰ ਦੇਸ਼ ਵਿਚ ਵਾਇਰਸ ਦੇ 5,383 ਮਾਮਲੇ ਸਾਹਮਣੇ ਆਏ ਸਨ। ਅੱਜ ਸਵੇਰੇ 8 ਵਜੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਕਰਨਾਟਕ ਅਤੇ ਮਹਾਰਾਸ਼ਟਰ ਵਿਚ ਦੋ-ਦੋ ਅਤੇ ਕੇਰਲ ਅਤੇ ਪੰਜਾਬ ਵਿਚ ਇੱਕ-ਇੱਕ ਮਰੀਜ਼ ਦੀ ਕਰੋਨਾ ਕਾਰਨ ਮੌਤ ਹੋਣ ਤੋਂ ਬਾਅਦ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 5,30,929 ਹੋ ਗਈ ਹੈ।

Leave a comment