#Featured

ਭਾਰਤੀ-ਅਮਰੀਕੀ ਸਿੱਖ ਮਹਿਲਾ ਨੇ ਸਹਾਇਕ ਪੁਲਿਸ ਮੁਖੀ ਵਜੋਂ ਸੰਭਾਲਿਆ ਅਹੁਦਾ

ਨਿਊਯਾਰਕ, 28 ਮਾਰਚ (ਪੰਜਾਬ ਮੇਲ)- ਭਾਰਤੀ-ਅਮਰੀਕੀ ਸਿੱਖ ਮਹਿਲਾ ਅਧਿਕਾਰੀ ਮਨਮੀਤ ਕੋਲੋਨ (37) ਨੇ ਅਮਰੀਕੀ ਸੂਬੇ ਕਨੈਕਟੀਕਟ ‘ਚ ਸਹਾਇਕ ਪੁਲਿਸ ਮੁਖੀ ਵਜੋਂ ਅਹੁਦਾ ਸੰਭਾਲਿਆ ਹੈ। ਉਹ ਇੱਥੋਂ ਦੇ ਪੁਲਿਸ ਵਿਭਾਗ ਵਿਚ ਏਸ਼ਿਆਈ ਮੂਲ ਦੀ ਪਹਿਲੀ ਦੂਜੇ ਨੰਬਰ ਦੀ ਚੋਟੀ ਦੀ ਅਧਿਕਾਰੀ ਬਣੀ ਹੈ। ਮਨਮੀਤ ਨਿਊ ਹੇਵਨ ਪੁਲਿਸ ਵਿਭਾਗ ਵਿਚ 15 ਸਾਲ ਤੋਂ ਤਾਇਨਾਤ ਹੈ। ਉਨ੍ਹਾਂ ਸ਼ੁੱਕਰਵਾਰ ਇਕ ਸਮਾਰੋਹ ‘ਚ ਅਹੁਦੇ ਦੀ ਸਹੁੰ ਚੁੱਕੀ। ‘ਬੋਰਡ ਆਫ ਪੁਲਿਸ ਕਮਿਸ਼ਨਰਜ਼’ ਦੇ ਚੇਅਰਪਰਸਨ ਐਵਲੀਜ਼ ਰਿਬੇਰੋ ਨੇ ਕਿਹਾ ਕਿ ‘ਇਕ ਹੋਰ ਨਵੀਂ ਮਿਸਾਲ ਕਾਇਮ ਹੋਈ ਹੈ।’ ਮਨਮੀਤ ਕੋਲੋਨ ਮੁੰਬਈ ਦੀ ਰਹਿਣ ਵਾਲੀ ਹੈ।

Leave a comment