#AMERICA

ਭਾਰਤੀ-ਅਮਰੀਕੀ ਇੰਜੀਨੀਅਰ ਨੂੰ ਹਿੰਦੀ ‘ਚ ਗੱਲ ਕਰਨ ‘ਤੇ ਨੌਕਰੀ ਤੋਂ ਕੱਢਿਆ

ਵਾਸ਼ਿੰਗਟਨ, 1 ਅਗਸਤ (ਪੰਜਾਬ ਮੇਲ)- ਅਮਰੀਕਾ ਵਿਚ ਰਹਿ ਰਹੇ 78 ਸਾਲਾ ਭਾਰਤੀ ਮੂਲ ਦੇ ਇੰਜੀਨੀਅਰ ਨੂੰ ਨੌਕਰੀ ਤੋਂ ਸਿਰਫ਼ ਇਸ ਲਈ ਕੱਢੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਕਿਉਂਕਿ ਉਹ ਭਾਰਤ ਵਿਚ ਮਰ ਰਹੇ ਆਪਣੇ ਇੱਕ ਰਿਸ਼ਤੇਦਾਰ ਨਾਲ ਵੀਡੀਓ ਕਾਲ ‘ਤੇ ਹਿੰਦੀ ਵਿਚ ਗੱਲ ਕਰ ਰਿਹਾ ਸੀ। ਮੀਡੀਆ ਨੇ ਮੁਕੱਦਮੇ ਦਾ ਹਵਾਲਾ ਦਿੰਦੇ ਹੋਏ ਇਹ ਰਿਪੋਰਟ ਦਿੱਤੀ ਹੈ। ਮੀਡੀਆ ਮੁਤਾਬਕ ਅਲਬਾਮਾ ਮਿਜ਼ਾਈਲ ਡਿਫੈਂਸ ਕੰਟਰੈਕਟਰ ਨਾਲ ਲੰਬੇ ਸਮੇਂ ਤੋਂ ਕੰਮ ਕਰ ਰਹੇ ਅਨਿਲ ਵਾਰਸ਼ਨੀ ਨੇ ਨੌਕਰੀ ਤੋਂ ਕੱਢਣ ਦੇ ਫ਼ੈਸਲੇ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਹੈ। ਵਾਰਸ਼ਨੀ ਹੰਟਸਵਿਲੇ ਮਿਜ਼ਾਈਲ ਡਿਫੈਂਸ ਕੰਟਰੈਕਟਰ ਪਰਸਨਜ਼ ਕਾਰਪੋਰੇਸ਼ਨ ਵਿੱਚ ਸੀਨੀਅਰ ਸਿਸਟਮ ਇੰਜਨੀਅਰ ਵਜੋਂ ਕੰਮ ਕਰਦਾ ਸੀ।

Leave a comment