#PUNJAB

ਬੈਂਕਾਕ ‘ਚ ਏਸ਼ਿਆਈ ਅਥਲੈਟਿਕਸ ਦੌਰਾਨ ਤੇਜਿੰਦਰ ਤੂਰ ਨੇ ਗੋਲਾ ਸੁੱਟਣ ‘ਚ ਜਿੱਤਿਆ ਸੋਨ ਤਮਗਾ

ਮਾਨਸਾ, 14 ਜੁਲਾਈ (ਪੰਜਾਬ ਮੇਲ)- ਥਾਈਲੈਂਡ ਦੀ ਰਾਜਧਾਨੀ ਬੈਂਕਾਕ ਵਿਚ ਚੱਲ ਰਹੀ ਏਸ਼ਿਆਈ ਅਥਲੈਟਿਕਸ ਦੇ ਤੀਜੇ ਦਿਨ ਅੱਜ ਭਾਰਤ ਦੇ ਤੇਜਿੰਦਰ ਤੂਰ ਨੇ ਗੋਲਾ ਸੁੱਟਣ (ਸ਼ਾਟ ਪੁੱਟ) ਵਿਚ ਸੋਨ ਤਮਗਾ ਜਿੱਤ ਲਿਆ। ਉਸ ਨੇ 20.23 ਮੀਟਰ ਦੂਰ ਗੋਲਾ ਸੁੱਟਿਆ ਹੈ। ਤੇਜਿੰਦਰ ਤੂਰ ਪੰਜਾਬ ਦੇ ਮੋਗਾ ਇਲਾਕੇ ਦਾ ਰਹਿਣ ਵਾਲਾ ਹੈ। ਇਸ ਸਬੰਧੀ ਜਾਣਕਾਰੀ ਭਾਰਤੀ ਟੀਮ ਨਾਲ ਬਤੌਰ ਮੈਨੇਜਰ ਗਏ ਹਰਜਿੰਦਰ ਸਿੰਘ ਗਿੱਲ ਨੇ ਦਿੱਤੀ। ਸ਼੍ਰੀ ਗਿੱਲ ਪੰਜਾਬ ਪੁਲਿਸ ਵਿਚ ਡੀ.ਐੱਸ.ਪੀ. ਹਨ ਤੇ ਮੁਹਾਲੀ ਵਿਚ ਤਾਇਨਾਤ ਹਨ।

Leave a comment