#AMERICA

ਬਾਇਡਨ ਵੱਲੋਂ ਦੂਜੇ ਕਾਰਜਕਾਲ ਲਈ ਚੋਣਾਂ ਲੜਨ ਦਾ ਸੰਕੇਤ

ਫਿਲਾਡੇਲਫੀਆ, 8 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਡੈਮੋਕ੍ਰੇਟਿਕ ਪਾਰਟੀ ਦੀ ਮੀਟਿੰਗ ਦੌਰਾਨ ਦੂਜੇ ਕਾਰਜਕਾਲ ਲਈ ਉਮੀਦਵਾਰੀ ਪੇਸ਼ ਕਰਨ ਦਾ ਸੰਕੇਤ ਦਿੱਤਾ। ਹਾਲਾਂਕਿ ਇਸ ਸਬੰਧ ‘ਚ ਅਜੇ ਤੱਕ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ। ਬਾਇਡਨ ਨੇ ‘ਡੈਮੋਕ੍ਰੇਟਿਕ ਨੈਸ਼ਨਲ ਕਮੇਟੀ’ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਇੱਕ ਮਜ਼ਬੂਤ ਆਰਥਿਕਤਾ ਬਣਾਉਣ ਵਿਚ ਮਦਦ ਕੀਤੀ ਹੈ।
ਬਾਇਡਨ ਵੱਲੋਂ ਚੋਣ ਲੜਨ ਦਾ ਸੰਕੇਤ ਦੇਣਾ ਖਾਸ ਤੌਰ ‘ਤੇ ਅਜਿਹੇ ਸਮੇਂ ਵਿਚ ਮਹੱਤਵਪੂਰਨ ਹੈ, ਜਦੋਂ ਉਨ੍ਹਾਂ ‘ਤੇ ਗੁਪਤ ਦਸਤਾਵੇਜ਼ਾਂ ਨਾਲ ਸਬੰਧਤ ਜਾਂਚ ਨੂੰ ਲੈ ਕੇ ਦਬਾਅ ਵਧ ਰਿਹਾ ਹੈ।

Leave a comment