#CANADA

ਬਰਨਬੀ ‘ਚ ਗੈਂਗ ਹਿੰਸਾ ਦੀ ਭੇਂਟ ਚੜ੍ਹਿਆ ਪੰਜਾਬੀ ਨੌਜਵਾਨ

ਬਰਨਬੀ, 19 ਸਤੰਬਰ (ਪੰਜਾਬ ਮੇਲ)- ਕੈਨੇਡਾ ਵਿਚ ਇੱਕ ਹੋਰ ਪੰਜਾਬੀ ਨੌਜਵਾਨ ਗੈਂਗ ਹਿੰਸਾ ਦੀ ਭੇਟ ਚੜ੍ਹ ਗਿਆ। ਪੁਲਿਸ ਅਨੁਸਾਰ ਕਾਤਲਾਂ ਨੇ ਖਾਸ ਸੂਹ ਦੇ ਆਧਾਰ ‘ਤੇ ਬਰਨਬੀ ਦੀ ਨਾਰਥ ਰੋਡ ਸਥਿਤ ਜ਼ਮੀਨਦੋਜ਼ ਪਾਰਕਿੰਗ ਵਿਚ ਜਾ ਕੇ ਐਬਟਸਫੋਰਡ ਦੇ ਰਹਿਣ ਵਾਲੇ ਗਗਨਦੀਪ ਸੰਧੂ (29) ਨੂੰ ਗੋਲੀਆਂ ਮਾਰੀਆਂ ਅਤੇ ਉਸ ਦੀ ਮੌਕੇ ‘ਤੇ ਮੌਤ ਹੋ ਗਈ। ਕਤਲ ਸਬੰਧੀ ਜਾਂਚ ਕਰਨ ਵਾਲੀ ਟੀਮ ਦੇ ਬੁਲਾਰੇ ਸਾਰਜੈਂਟ ਟਿਮੋਥੀ ਪਾਇਰੋਟੀ ਅਨੁਸਾਰ ਮੌਕੇ ਤੋਂ ਮਿਲੇ ਸਬੂਤ ਮਿੱਥ ਕੇ ਮਾਰੇ ਜਾਣ ਦੀ ਗਵਾਹੀ ਭਰਦੇ ਹਨ। ਕਤਲ ਤੋਂ ਥੋੜ੍ਹੀ ਦੂਰ ਜਾ ਕੇ ਕਾਲੇ ਰੰਗ ਦੀ ਹਾਂਡਾ ਪਾਇਲਟ ਕਾਰ ਨੂੰ ਅੱਗ ਲਾਉਣਾ ਗੈਂਗ ਹਿੰਸਾ ਦਾ ਸੰਕੇਤ ਹੈ ਪਰ ਕਾਤਲਾਂ ਦੀ ਪਛਾਣ ਦੇ ਠੋਸ ਸਬੂਤ ਅਜੇ ਪੁਲਿਸ ਦੇ ਹੱਥ ਨਹੀਂ ਲੱਗੇ। ਪੁਲਿਸ ਮ੍ਰਿਤਕ ਦੇ ਪਿਛੋਕੜ ਦੀ ਜਾਂਚ ਵੀ ਕਰ ਰਹੀ ਹੈ।

Leave a comment