#AMERICA

ਫਲੋਰਿਡਾ ’ਚ ਬੰਦੂਕਧਾਰੀ ਵੱਲੋਂ ਟੀ.ਵੀ. ਸਟੇਸ਼ਨ ਦੇ ਪੱਤਰਕਾਰ ਸਮੇਤ 3 ਦੀ ਹੱਤਿਆ

ਸੈਕਰਾਮੈਂਟੋ, 25 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੇਂਦਰੀ ਫਲੋਰਿਡਾ ਵਿਚ ਇਕ ਬੰਦੂਕਧਾਰੀ ਵੱਲੋਂ ਇਕ ਔਰਤ ਤੇ ਪੱਤਰਕਾਰ ਸਮੇਤ 3 ਜਣਿਆਂ ਦੀ ਹੱਤਿਆ ਕਰ ਦੇਣ ਦੀ ਖ਼ਬਰ ਹੈ। ਪਹਿਲਾਂ ਉਸ ਨੇ ਔਰਤ ਨੂੰ ਗੋਲੀ ਮਾਰੀ। ਬਾਅਦ ਵਿਚ ਹਮਲਾਵਰ ਨੇ ਮੌਕੇ ’ਤੇ ਪੁੱਜੇ ਟੀ.ਵੀ. ਪੱਤਰਕਾਰ ਜੋ ਦ੍ਰਿਸ਼ ਨੂੰ ਫਿਲਮਾ ਰਿਹਾ ਸੀ, ਦੀ ਵੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਕ 9 ਸਾਲ ਦੀ ਲੜਕੀ ਵੀ ਉਸ ਵੱਲੋਂ ਚਲਾਈ ਗੋਲੀ ਦਾ ਸ਼ਿਕਾਰ ਬਣ ਗਈ। ਪੁਲਿਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਰਿਆ ਗਿਆ ਪੱਤਰਕਾਰ ਸਪੈਕਟਰਮ ਨਿਊਜ਼ 13 ਓਰਲੈਂਡੋ ਦਾ ਸੀ, ਜਿਸ ਦੀ ਪਛਾਣ ਡੀਲਨ ਲਿਓਨਸ (24) ਵਜੋਂ ਹੋਈ ਹੈ। ਟੀ.ਵੀ. ਸਟੇਸ਼ਨ ਅਨੁਸਾਰ ਇਸ ਘਟਨਾ ਵਿਚ ਉਸ ਦਾ ਇਕ ਫੋਟੋਗ੍ਰਾਫਰ ਜੈਸੀ ਵਾਲਡਨ ਗੰਭੀਰ ਰੂਪ ’ਚ ਜ਼ਖਮੀ ਹੋਇਆ ਹੈ। ਓਰਲੈਂਡੋ ਹੈਲਥ ਰੀਜਨਲ ਮੈਡੀਕਲ ਸੈਂਟਰ ਅਨੁਸਾਰ ਵਾਲਡਨ ਦੀ ਹਾਲਤ ਸਥਿਰ ਹੈ। ਗ੍ਰਿਫ਼ਤਾਰ ਸ਼ੱਕੀ ਦੋਸ਼ੀ ਦੀ ਪਛਾਣ 19 ਸਾਲਾ ਕੀਥ ਮੈਲਵਿਨ ਮੋਸਸ ਵਜੋਂ ਹੋਈ ਹੈ।

 

Leave a comment