#OTHERS

ਪੈਰਿਸ ਦੀ ਅਦਾਲਤ ਨੇ ਬੇ ਘਰ ਆਦਮੀ ਨੂੰ ਸੌਲਾਂ ਸਾਲ ਦੀ ਕੈਦ ਸੁਣਾਈ

ਫਰਾਂਸ, 20 ਅਕਤੂਬਰ (ਸੁਖਵੀਰ ਸਿੰਘ ਸੰਧੂ/ਪੰਜਾਬ ਮੇਲ) – ਇਥੇ ਇੱਕ ਅਠਤਾਲੀ ਸਾਲਾਂ ਦੇ ਆਦਮੀ ਨੂੰ ਅਦਾਲਤ ਵਿੱਚ
ਪੇਸ਼ ਕੀਤਾ ਗਿਆ।ਉਸ ਉਪਰ ਦੋਸ਼ ਸੀ ਕਿ ਜਨਵਰੀ 2021 ਨੂੰ ਜਿਸ ਵਕਤ ਫਰਾਂਸ ਵਿੱਚ ਕਰੋਨਾ ਮਹਾਂਮਾਰੀ ਦੀ ਭਰਮਾਰ ਸੀ।ਪੂਰੇ ਪੈਰਿਸ ਵਿੱਚ ਕਰਫਿਊ ਵਰਗੇ ਹਾਲਾਤ ਬਣੇ ਹੋਏ ਸਨ।ਇੱਕ ਬੇਘਰ ਆਦਮੀ ਰਾਤ ਗੁਜ਼ਾਰਨ ਲਈ ਇਮਾਰਤ ਆਇਆ।ਉਸ ਨੇ 65 ਸਾਲਾਂ ਦੀ ਬਜ਼ੁਰਗ ਔਰਤ ਨੂੰ ਬੇਸਮੈਂਟ ਦਾ ਦਰਵਾਜਾ ਖੋਲਣ ਲਈ ਕਿਹਾ, ਉਹ ਬਜ਼ੁਰਗ ਔਰਤ ਕੜਾਕੇ ਦੀ ਠੰਡ ਵਿੱਚ ਖੜ੍ਹੇ ਉਸ ਆਦਮੀ ਦੀ ਹਾਲਤ ਨੂੰ ਵੇਖਦਿਆਂ ਥੱਲੇ ਦਰਵਾਜ਼ਾ ਖੋਲਣ ਲਈ ਚਲੀ ਗਈ।ਉਸ ਨੇ ਬੇਸਮੈਂਟ ਵਿੱਚ ਉਸ ਔਰਤ ਨਾਲ ਜਬਰਦਸਤੀ ਬਲਾਤਕਾਰ ਕੀਤਾ।ਸਰਕਾਰੀ ਵਕੀਲ ਨੇ ਇਸ ਘਿਨਾਉਣੀ ਹਰਕਤ ਲਈ ਖਤਰਨਾਕ ਅਪਰਾਧੀ ਦੱਸਦਿਆਂ ਵੱਧ ਤੋਂ ਵੱਧ ਸਜ਼ਾ ਦੀ ਮੰਗ ਕੀਤੀ ਸੀ।ਮਾਨਯੋਗ ਜੱਜ ਨੇ ਉਸ ਅਪਰਾਧੀ ਨੂੰ ਸੌਲਾਂ ਸਾਲ ਦੀ ਸਖਤ ਸਜ਼ਾ ਸੁਣਾਈ ਹੈ।

Leave a comment