ਨਿਊਯਾਰਕ, 2 ਮਈ (ਪੰਜਾਬ ਮੇਲ)- ‘ਪਾਰਸਲ ਸਕੈਂਡਲ’ ਵਿਚ ਇਕ ਅਮਰੀਕੀ ਗੁਜਰਾਤੀ ਭਾਰਤੀ ਨਾਗਰਿਕ ਨੂੰ ਅਦਾਲਤ ਨੇ ਡੇਢ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਦੱਸਣਯੋਗ ਹੈ ਕਿ ਪਾਰਸਲ ਸਕੈਂਡਲ ਇਸ ਸਮੇਂ ਅਮਰੀਕਾ ਵਿਚ ਇਕ ਗਰਮ ਵਿਸ਼ਾ ਬਣਿਆ ਹੋਇਆ ਹੈ। ਪਰ ਇਸ ਮਾਮਲੇ ਵਿਚ ਇਕ ਹੋਰ ਗੁਜਰਾਤੀ ਨੂੰ ਵੀ ਸਜ਼ਾ ਸੁਣਾਈ ਗਈ ਹੈ।
ਮੈਰੀਲੈਂਡ ਸੂਬੇ ਦੇ ਇਕ 53 ਸਾਲਾ ਵਿਪੁਲ ਠੱਕਰ ਨੂੰ ਜੁਲਾਈ 2024 ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਹੁਣ ਉਸਨੂੰ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਹਾਲਾਂਕਿ ਉਸਨੂੰ ਡੇਢ ਸਾਲ ਜੇਲ੍ਹ ਵਿਚ ਬਿਤਾਉਣਾ ਪਵੇਗਾ ਅਤੇ ਬਾਕੀ ਦੀ ਸਜ਼ਾ ਮੁਅੱਤਲ ਕਰ ਦਿੱਤੀ ਗਈ ਹੈ। ਅਦਾਲਤ ਨੇ ਪੀੜਤ ਨੂੰ 40,000 ਹਜ਼ਾਰ ਡਾਲਰ ਦਾ ਭੁਗਤਾਨ ਕਰਨ ਦਾ ਵੀ ਹੁਕਮ ਦਿੱਤਾ ਹੈ।
ਪਾਰਸਲ ਘੁਟਾਲੇ ‘ਚ ਅਮਰੀਕੀ-ਗੁਜਰਾਤੀ ਭਾਰਤੀ ਨੂੰ ਡੇਢ ਸਾਲ ਦੀ ਕੈਦ
