#PUNJAB

ਨੌਜਵਾਨ ਨੇ ਸ਼ੌਹਰਤ ਲਈ ਬਲਕੌਰ ਤੇ ਸਲਮਾਨ ਨੂੰ ਦਿੱਤੀਆਂ ਸਨ ਧਮਕੀਆਂ

ਮਾਨਸਾ, 28 ਮਾਰਚ (ਪੰਜਾਬ ਮੇਲ)- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਧਮਕੀਆਂ ਦੇਣ ਵਾਲੇ ਰਾਜਸਥਾਨ ਦੇ ਜ਼ਿਲ੍ਹਾ ਜੋਧਪੁਰ ਪੱਛਮ ਦੇ ਥਾਣਾ ਲੂਨੀ ਦੇ ਧਾਕੜ ਰਾਮ ਸਿਆਗ (21) ਨੂੰ ਮੁੰਬਈ ਅਤੇ ਰਾਜਸਥਾਨ ਪੁਲਿਸ ਨੇ ਸਾਂਝੀ ਕਾਰਵਾਈ ਕਰਕੇ ਕਾਬੂ ਕਰ ਲਿਆ ਹੈ। ਉਸ ਨੂੰ ਅਦਾਲਤ ਨੇ ਸੱਤ ਦਿਨ ਦੀ ਪੁਲਿਸ ਹਿਰਾਸਤ ‘ਚ ਭੇਜਿਆ ਹੈ। ਹੁਣ ਮਾਨਸਾ ਪੁਲਿਸ ਉਸ ਨੂੰ ਮਹਾਰਾਸ਼ਟਰ ਪੁਲਿਸ ਤੋਂ ਟਰਾਂਜ਼ਿਟ ਰਿਮਾਂਡ ‘ਤੇ ਲੈ ਕੇ ਆਵੇਗੀ। ਪੁਲਿਸ ਮੁਤਾਬਕ ਨੌਜਵਾਨ ਨੇ ਸਿਰਫ਼ ਸ਼ੌਹਰਤ ਹਾਸਲ ਕਰਨ ਲਈ ਇਹ ਧਮਕੀਆਂ ਦਿੱਤੀਆਂ ਸਨ। ਮਾਨਸਾ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਬਲਕੌਰ ਸਿੰਘ ਤੇ ਸਲਮਾਨ ਖ਼ਾਨ ਨੂੰ ਧਮਕੀਆਂ ਦੇਣ ਵਾਲੇ ਧਾਕੜ ਰਾਮ ਸਿਆਗ ਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਕੋਈ ਸਬੰਧ ਸਾਹਮਣੇ ਨਹੀਂ ਆਏ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਨੇ ਇੰਸਟਾਗ੍ਰਾਮ ‘ਤੇ ਪ੍ਰਸ਼ੰਸਕਾਂ ਦੀ ਗਿਣਤੀ ਵਧਾਉਣ ਅਤੇ ਪ੍ਰਸਿੱਧ ਹੋਣ ਦੀ ਮਨਸ਼ਾ ਨਾਲ ਇਹ ਧਮਕੀਆਂ ਦਿੱਤੀਆਂ ਸਨ। ਪੁਲਿਸ ਅਨੁਸਾਰ ਧਾਕੜ ਰਾਮ ਸਿਆਗ 12ਵੀਂ ਪਾਸ ਹੈ, ਜੋ ਫਿਲਹਾਲ ਵਿਹਲਾ ਹੈ।

Leave a comment