#INDIA

ਤੁਨੀਸ਼ਾ ਸ਼ਰਮਾ ਆਤਮਹੱਤਿਆ ਮਾਮਲੇ ‘ਚ ਅਦਾਕਾਰ ਸ਼ੀਜ਼ਾਨ ਖ਼ਾਨ ਨੂੰ ਜ਼ਮਾਨਤ

ਪਾਲਘਰ (ਮਹਾਰਾਸ਼ਟਰ), 4 ਮਾਰਚ (ਪੰਜਾਬ ਮੇਲ)- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ ਦੀ ਵਸਈ ਦੀ ਅਦਾਲਤ ਨੇ ਬੀਤੇ ਸਾਲ ਅਭਿਨੇਤਰੀ ਤੁਨੀਸ਼ਾ ਸ਼ਰਮਾ ਦੀ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਵਿਚ ਗ੍ਰਿਫਤਾਰ ਟੈਲੀਵਿਜ਼ਨ ਅਦਾਕਾਰ ਸ਼ੀਜ਼ਾਨ ਖਾਨ ਨੂੰ ਅੱਜ ਜ਼ਮਾਨਤ ਦੇ ਦਿੱਤੀ। ਤੁਨੀਸ਼ਾ ਸ਼ਰਮਾ ਨੇ 24 ਦਸੰਬਰ 2022 ਨੂੰ ਜ਼ਿਲ੍ਹੇ ਦੇ ਵਾਲੀਵ ਨੇੜੇ ਟੈਲੀਵਿਜ਼ਨ ਸੀਰੀਅਲ ਦੇ ਸੈੱਟ ‘ਤੇ ਕਥਿਤ ਤੌਰ ‘ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਅਭਿਨੇਤਰੀ ਦੀ ਮਾਂ ਦੀ ਸ਼ਿਕਾਇਤ ‘ਤੇ ਅਗਲੇ ਦਿਨ 28 ਸਾਲਾ ਖਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਖਾਨ ਹਾਲੇ ਵੀ ਜੇਲ੍ਹ ਵਿਚ ਹੈ। ਐਡੀਸ਼ਨਲ ਸੈਸ਼ਨ ਕੋਰਟ ਦੇ ਜੱਜ ਆਰਡੀ ਦੇਸ਼ਪਾਂਡੇ ਨੇ ਖਾਨ ਨੂੰ ਇਕ ਲੱਖ ਰੁਪਏ ਦੀ ਜ਼ਮਾਨਤ ‘ਤੇ ਰਿਹਾਅ ਕਰਨ ਦਾ ਹੁਕਮ ਦਿੱਤਾ। ਅਦਾਲਤ ਨੇ ਅਦਾਕਾਰ ਨੂੰ ਆਪਣਾ ਪਾਸਪੋਰਟ ਸਪੁਰਦ ਕਰਨ ਅਤੇ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਦੇਸ਼ ਨਾ ਛੱਡਣ ਲਈ ਵੀ ਕਿਹਾ ਹੈ।

Leave a comment