#AMERICA

ਡੋਨਲਡ ਟਰੰਪ ਦੇ ਨਵੇਂ ਟੈਰਿਫ ਦਾ 60 ਦੇਸ਼ਾਂ ਵੱਲੋਂ ਵਿਰੋਧ

ਨਿਊਯਾਰਕ, 27 ਜੁਲਾਈ (ਪੰਜਾਬ ਮੇਲ)- ਟਰੰਪ ਪ੍ਰਸ਼ਾਸਨ ਨੇ ਬੰਧੂਆ ਮਜ਼ਦੂਰਾਂ ਵੱਲੋਂ ਤਿਆਰ ਵਸਤਾਂ ਦੀ ਦਰਾਮਦ ਲਈ 60 ਤੋਂ ਵੱਧ ਮੁਲਕਾਂ ‘ਤੇ ਟੈਰਿਫ ਲਾਗੂ ਕਰ ਦਿੱਤੇ ਹਨ। ਇਹ ਕਦਮ ਅਜਿਹੇ ਸਮੇਂ ਚੁੱਕਿਆ ਗਿਆ ਹੈ, ਜਦੋਂ ਪੁਰਾਣੇ ਆਰਜ਼ੀ ਟੈਰਿਫ ਖ਼ਤਮ ਹੋ ਗਏ ਹਨ, ਜਿਨ੍ਹਾਂ ਨੂੰ ਸੁਪਰੀਮ ਕੋਰਟ ਨੇ ਫਰਵਰੀ ‘ਚ ਰੱਦ ਕਰ ਦਿੱਤਾ ਸੀ। ਇਸ ਦੇ ਨਾਲ ਹੀ ਛੋਟੇ ਕਾਰੋਬਾਰੀਆਂ ਨੇ ਇਨ੍ਹਾਂ ਨਵੇਂ ਟੈਰਿਫਾਂ ਨੂੰ ਅਦਾਲਤ ‘ਚ ਚੁਣੌਤੀ ਦੇ ਦਿੱਤੀ ਹੈ।
ਅਮਰੀਕੀ ਵਪਾਰ ਐਕਟ ਦੀ ਧਾਰਾ 301 ਤਹਿਤ ਲਾਗੂ ਕੀਤੇ ਗਏ ਇਹ ਨਵੇਂ ਟੈਰਿਫ 10 ਤੋਂ 12.5 ਫ਼ੀਸਦੀ ਤੱਕ ਹਨ। ਅਮਰੀਕਾ ਦਾ ਦਾਅਵਾ ਹੈ ਕਿ ਭਾਰਤ ਸਮੇਤ ਹੋਰ ਮੁਲਕ ਬੰਧੂਆ ਮਜ਼ਦੂਰੀ ‘ਤੇ ਰੋਕ ਲਾਉਣ ਜਾਂ ਇਸ ਨੂੰ ਅਸਰਦਾਰ ਢੰਗ ਨਾਲ ਲਾਗੂ ਕਰਨ ‘ਚ ਨਾਕਾਮ ਰਹੇ ਹਨ। ਉਂਜ ਆਲੋਚਕਾਂ ਅਤੇ ਪ੍ਰਭਾਵਿਤ ਮੁਲਕਾਂ ਨੇ ਕਿਹਾ ਕਿ ਇਹ ਫ਼ੈਸਲਾ ਮਨਘੜਤ ਅਤੇ ਮਜ਼ਦੂਰਾਂ ਦੇ ਮਸਲੇ ਦੀ ਦੁਰਵਰਤੋਂ ਹੈ। ਬ੍ਰਾਜ਼ੀਲ ਅਤੇ ਆਸਟ੍ਰੇਲੀਆ ਸਮੇਤ ਕਈ ਮੁਲਕਾਂ ਨੇ ਅਜਿਹੇ ਟੈਰਿਫਾਂ ਦਾ ਸਖ਼ਤ ਵਿਰੋਧ ਕੀਤਾ ਹੈ। ਬ੍ਰਾਜ਼ੀਲ ਨੇ ਇਸ ਨੂੰ ਮਨਮਰਜ਼ੀ ਕਰਾਰ ਦਿੱਤਾ ਹੈ, ਜਦਕਿ ਆਸਟ੍ਰੇਲੀਆ ਨੇ ਕਿਹਾ ਕਿ ਉਹ ਆਧੁਨਿਕ ਗੁਲਾਮੀ ਵਿਰੁੱਧ ਸਭ ਤੋਂ ਮਜ਼ਬੂਤ ਕਦਮ ਚੁੱਕਦਾ ਹੈ।