-ਤੁਲਸੀ ਗੈਬਾਰਡ ਦੇ ਅਸਤੀਫ਼ਾ ਤੋਂ ਮਗਰੋਂ ਲਿਆ ਫੈਸਲਾ
ਵਾਸ਼ਿੰਗਟਨ ਡੀ.ਸੀ., 25 ਮਈ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਾਬਕਾ ਸੀ.ਆਈ.ਏ. ਅਧਿਕਾਰੀ ਐਰੋਨ ਲੁਕਾਸ ਨੂੰ ਅਮਰੀਕਾ ਦੇ ਅੰਤਰਿਮ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ (ਡੀ.ਐੱਨ.ਆਈ.) ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਇਹ ਫੈਸਲਾ ਤੁਲਸੀ ਗੈਬਾਰਡ ਦੇ ਅਸਤੀਫੇ ਤੋਂ ਬਾਅਦ ਲਿਆ ਗਿਆ ਹੈ।
ਟਰੰਪ ਨੇ ਕਿਹਾ ਕਿ ਐਰਨ ਲੂਕਸ 30 ਜੂਨ 2026 ਤੋਂ ਅੰਤਰਿਮ ਖੁਫੀਆ ਮੁਖੀ ਵਜੋਂ ਜ਼ਿੰਮੇਵਾਰੀ ਸੰਭਾਲਣਗੇ। ਲੂਕਸ ਇਸ ਤੋਂ ਪਹਿਲਾਂ ਪਿੰ੍ਰਸੀਪਲ ਡਿਪਟੀ ਡਾਇਰੈਕਟਰ ਆਫ ਨੈਸ਼ਨਲ ਇੰਟੈਲੀਜੈਂਸ ਵਜੋਂ ਕੰਮ ਕਰ ਰਹੇ ਸਨ ਅਤੇ ਉਹ ਸੀ.ਆਈ.ਏ. ਤੇ ਨੈਸ਼ਨਲ ਸਕਿਓਰਿਟੀ ਕੌਂਸਲ ਵਿਚ ਵੀ ਅਹਿਮ ਭੂਮਿਕਾਵਾਂ ਨਿਭਾ ਚੁੱਕੇ ਹਨ।
ਤੁਲਸੀ ਗੈਬਰਡ ਨੇ ਆਪਣੇ ਪਤੀ ਅਬ੍ਰਾਹਮ ਵਿਲੀਅਮਜ਼ ਦੀ ਇੱਕ ਦੁਰਲੱਭ ਹੱਡੀਆਂ ਦੇ ਕੈਂਸਰ ਦੀ ਬਿਮਾਰੀ ਦਾ ਹਵਾਲਾ ਦਿੰਦੇ ਹੋਏ ਅਸਤੀਫਾ ਦਿੱਤਾ ਹੈ। ਹਾਲਾਂਕਿ ਕਈ ਅਮਰੀਕੀ ਮੀਡੀਆ ਰਿਪੋਰਟਾਂ ਵਿਚ ਇਹ ਵੀ ਕਿਹਾ ਗਿਆ ਕਿ ਟਰੰਪ ਪ੍ਰਸ਼ਾਸਨ ਦੇ ਅੰਦਰ ਇਰਾਨ ਨੀਤੀ ਅਤੇ ਖੁਫੀਆ ਮਾਮਲਿਆਂ ਨੂੰ ਲੈ ਕੇ ਅੰਦਰੂਨੀ ਤਣਾਅ ਵੀ ਵਧ ਰਹੇ ਸਨ।
ਐਰਨ ਲੂਕਾਸ ਨੂੰ ਇੱਕ ਕਰੀਅਰ ਇੰਟੈਲੀਜੈਂਸ ਅਧਿਕਾਰੀ ਮੰਨਿਆ ਜਾਂਦਾ ਹੈ। ਉਹ ਪਹਿਲਾਂ ਟਰੰਪ ਦੇ ਪਹਿਲੇ ਕਾਰਜਕਾਲ ਦੌਰਾਨ ਨੈਸ਼ਨਲ ਸਕਿਓਰਿਟੀ ਕੌਂਸਲ ਵਿਚ ਯੂਰਪ ਅਤੇ ਰੂਸ ਮਾਮਲਿਆਂ ਦੇ ਡਿਪਟੀ ਸੀਨੀਅਰ ਡਾਇਰੈਕਟਰ ਵੀ ਰਹੇ ਹਨ। ਉਨ੍ਹਾਂ ਦੀ ਸੈਨੇਟ ਵੱਲੋਂ 2025 ਵਿਚ ਪੁਸ਼ਟੀ 51-46 ਵੋਟਾਂ ਨਾਲ ਹੋਈ ਸੀ।
ਟਰੰਪ ਵੱਲੋਂ ਐਰੋਨ ਲੁਕਾਸ ਅੰਤਰਿਮ ਅਮਰੀਕੀ ਖੁਫੀਆ ਮੁਖੀ ਵਜੋਂ ਨਾਮਜ਼ਦ

