#OTHERS

ਚੀਨੀ ਸੰਸਦ ਵੱਲੋਂ 5 ਸਾਲ ਦੇ ਤੀਜੇ ਕਾਰਜਕਾਲ ਲਈ ਸ਼ੀ ਦਾ ਸਰਬਸੰਮਤੀ ਨਾਲ ਸਮਰਥਨ

ਪੇਈਚਿੰਗ, 10 ਮਾਰਚ (ਪੰਜਾਬ ਮੇਲ)- ਚੀਨ ਦੀ ਸੰਸਦ ਨੇ ਅੱਜ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਤੀਜੇ ਪੰਜ ਸਾਲ ਦੇ ਕਾਰਜਕਾਲ ਦੇਣ ਲਈ ਸਰਬਸੰਮਤੀ ਨਾਲ ਸਮਰਥਨ ਦਿੱਤਾ। ਇਸ ਨਾਲ ਉਨ੍ਹਾਂ ਦੇ ਜੀਵਨ ਭਰ ਸੱਤਾ ਵਿਚ ਰਹਿਣ ਦਾ ਰਾਹ ਪੱਧਰਾ ਹੋ ਗਿਆ। ਪਿਛਲੇ ਸਾਲ ਅਕਤੂਬਰ ਵਿਚ 69 ਸਾਲਾ ਸ਼ੀ ਜਿਨਪਿੰਗ ਨੂੰ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ (ਸੀ.ਪੀ.ਸੀ.) ਦੀ ਕਾਂਗਰਸ ਵਿਚ ਦੁਬਾਰਾ ਨੇਤਾ ਚੁਣਿਆ ਗਿਆ ਸੀ। ਸੀ.ਪੀ.ਸੀ. ਦੀ ਕਾਂਗਰਸ ਹਰ ਪੰਜ ਸਾਲਾਂ ਵਿਚ ਇੱਕ ਵਾਰ ਹੁੰਦੀ ਹੈ। ਇਸ ਨਾਲ ਜਿਨਪਿੰਗ ਸੀ.ਪੀ.ਸੀ. ਦੇ ਸੰਸਥਾਪਕ ਮਾਓ ਜ਼ੇ-ਤੁੰਗ ਤੋਂ ਬਾਅਦ ਤੀਜੇ ਪੰਜ ਸਾਲਾਂ ਲਈ ਪਾਰਟੀ ਮੁਖੀ ਚੁਣੇ ਜਾਣ ਵਾਲੇ ਪਹਿਲੇ ਚੀਨੀ ਨੇਤਾ ਬਣ ਗਏ ਹਨ।

Leave a comment