ਸਰੀ, 25 ਅਪ੍ਰੈਲ (ਪੰਜਾਬ ਮੇਲ)- ਕੈਨੇਡੀਅਨ ਪੁਲਿਸ ਨੇ ਦਸੰਬਰ ਵਿਚ 21 ਸਾਲਾ ਪਵਨਪ੍ਰੀਤ ਕੌਰ ਨਾਂ ਦੀ ਔਰਤ ਦੇ ਕਤਲ ਮਾਮਲੇ ਵਿਚ ਭਾਰਤੀ ਮੂਲ ਦੇ ਵਿਅਕਤੀ ਧਰਮ ਸਿੰਘ ਧਾਲੀਵਾਲ ‘ਤੇ ਇਨਾਮ ਦਾ ਐਲਾਨ ਕੀਤਾ ਗਿਆ ਹੈ। ਧਰਮ ਧਾਲੀਵਾਲ ਦੀ ਗ੍ਰਿਫਤਾਰੀ ਲਈ ਜਾਣਕਾਰੀ ਦੇਣ ‘ਤੇ 50 ਹਜ਼ਾਰ ਡਾਲਰ ਇਨਾਮ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਫਸਟ ਡਿਗਰੀ ਮਰਡਰ ਲਈ ਧਰਮ ਧਾਲੀਵਾਲ ਲਈ ਕੈਨੇਡਾ ਭਰ ‘ਚ ਵਾਰੰਟ ਜਾਰੀ ਕੀਤਾ ਗਿਆ ਹੈ।
ਦੱਸ ਦੇਈਏ ਕਿ 3 ਦਸੰਬਰ 2023 ਨੂੰ ਲਗਭਗ 9:00 ਵਜੇ, ਪੀਲ ਖੇਤਰੀ ਪੁਲਿਸ ਅਧਿਕਾਰੀਆਂ ਨੇ ਮਿਸੀਸਾਗਾ ਵਿਚ ਕ੍ਰੈਡਿਟਵਿਊ ਰੋਡ ਅਤੇ ਬ੍ਰਿਟੈਨਿਆ ਰੋਡ ਦੇ ਖੇਤਰ ‘ਚ ਇਕ ਗੈਸ ਸਟੇਸ਼ਨ ‘ਤੇ ਬਰੈਂਪਟਨ ਦੀ ਰਹਿਣ ਵਾਲੀ 21 ਸਾਲਾ ਪਵਨਪ੍ਰੀਤ ਕੌਰ ਨੂੰ ਕਈ ਗੋਲੀਆਂ ਮਾਰੀਆਂ ਗਈਆਂ ਸਨ, ਜਿਸ ਤੋਂ ਬਾਅਦ ਉਸ ਨੂੰ ਮੌਕੇ ‘ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਸੀ। ਪਵਨਪ੍ਰੀਤ ਕੌਰ ਗੈਸ ਸਟੇਸ਼ਨ ਅਟੈਂਡੈਂਟ ਸੀ।
ਪੀਲ ਰਿਜਨਲ ਪੁਲਿਸ ਨੇ ਇਕ ਬਿਆਨ ਵਿਚ ਕਿਹਾ ਕਿ 30 ਸਾਲਾ ਧਰਮ ਧਾਲੀਵਾਲ ਨੇ ਸਤੰਬਰ 2022 ਵਿਚ ਬਰੈਂਪਟਨ ਦੀ ਰਹਿਣ ਵਾਲੀ ਪਵਨਪ੍ਰੀਤ ਕੌਰ ਦੇ ਕਤਲ ਦੀ ਯੋਜਨਾ ਬਣਾਈ ਅਤੇ ਇਸ ਤਹਿਤ ਜਾਣਬੁੱਝ ਕੇ ਲਾਪਤਾ ਹੋ ਗਿਆ। ਹੁਣ ਕੈਨੇਡਾ ਪੁਲਿਸ ਨੇ ਪਵਨਪ੍ਰੀਤ ਕੌਰ ਦੇ ਕਤਲ ਦੇ ਦੋਸ਼ ‘ਚ ਲੋੜੀਂਦੇ ਧਰਮ ਧਾਲੀਵਾਲ ‘ਤੇ 50 ਹਜ਼ਾਰ ਡਾਲਰ ਦਾ ਇਨਾਮ ਰੱਖਿਆ ਹੈ।
ਕੈਨੇਡੀਅਨ Police ਵੱਲੋਂ ਪੰਜਾਬੀ ਔਰਤ ਦੇ ਕਤਲ ਮਾਮਲੇ ‘ਚ ਕਾਤਲ ਧਰਮ ਧਾਲੀਵਾਲ ‘ਤੇ 50 ਹਜ਼ਾਰ Dollar ਦਾ ਇਨਾਮ
![](https://punjabmailusa.com/wp-content/uploads/2024/04/punjaban.jpg)