#OTHERS #SPORTS

ਕੀਨੀਆ ‘ਚ marathon ਵਿਸ਼ਵ ਰਿਕਾਰਡਧਾਰੀ ਕੈਲਵਿਨ ਦੀ ਕਾਰ ਹਾਦਸੇ ‘ਚ ਮੌਤ

ਨੈਰੋਬੀ (ਕੀਨੀਆ), 12 ਫਰਵਰੀ (ਪੰਜਾਬ ਮੇਲ)- ਮੈਰਾਥਨ ਦੇ ਵਿਸ਼ਵ ਰਿਕਾਰਡਧਾਰੀ ਕੈਲਵਿਨ ਕਿਪਟੁਮ ਦੀ ਕੀਨੀਆ ਵਿਚ ਕਾਰ ਹਾਦਸੇ ਵਿਚ ਮੌਤ ਹੋ ਗਈ। ਉਹ ਇਸ ਸਾਲ ਪੈਰਿਸ ਓਲੰਪਿਕ ਵਿਚ ਸੋਨ ਤਗ਼ਮੇ ਦਾ ਮਜ਼ਬੂਤ ਦਾਅਵੇਦਾਰ ਸੀ। ਐਤਵਾਰ ਨੂੰ ਹੋਏ ਹਾਦਸੇ ਵਿਚ ਉਸ ਦੇ ਕੋਚ ਗੈਰਵੇਸ ਹਾਕਿਜ਼ਿਮਾਨਾ ਦੀ ਵੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਕਿਪਟੁਮ ਕਾਰ ਚਲਾ ਰਿਹਾ ਸੀ ਅਤੇ ਉਸ ਦੀ ਕਾਰ ਇੱਕ ਦਰੱਖਤ ਨਾਲ ਟਕਰਾ ਕੇ ਖਾਈ ਵਿਚ ਜਾ ਡਿੱਗੀ। ਕਿਪਟੁਮ 24 ਸਾਲਾਂ ਦਾ ਸੀ।