#AMERICA

ਓਕਲਾਹੋਮਾ ‘ਚ ਸੈਕਸ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਵਿਅਕਤੀ ਵੱਲੋਂ ਆਪਣੀ ਪਤਨੀ ਤੇ 3 ਬੱਚਿਆਂ ਨੂੰ ਮਾਰਨ ਉਪਰੰਤ ਆਤਮਹੱਤਿਆ: ਪੁਲਿਸ ਦਾ ਦਾਅਵਾ

ਸੈਕਰਾਮੈਂਟੋ, 5 ਮਈ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਪੁਲਿਸ ਨੇ ਬੀਤੇ ਦਿਨ ਓਕਲਾਹੋਮਾ ਦੇ ਹੈਨਰੀਏਟਾ ਸ਼ਹਿਰ ਦੇ ਇਕ ਘਰ ਵਿਚ ਮਿਲੀਆਂ 7 ਲਾਸ਼ਾਂ ਬਾਰੇ ਸਪੱਸ਼ਟ ਕੀਤਾ ਹੈ ਕਿ ਇਹ ਲਾਸ਼ਾਂ ਇਕ ਸੈਕਸ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਜੈਸ ਮੈਕਫਾਡਨ, ਉਸ ਦੀ ਪਤਨੀ, ਉਸ ਦੇ 3 ਬੱਚਿਆਂ ਤੇ ਦੋ ਨਾਬਾਲਗ ਕੁੜੀਆਂ ਦੀਆਂ ਹਨ। ਪੁਲਿਸ ਅਨੁਸਾਰ ਮੈਕਫਾਡਨ ਨੇ ਆਪਣੀ ਪਤਨੀ, ਉਸ ਦੇ 3 ਬੱਚਿਆਂ ਤੇ 2 ਨਾਬਾਲਗ ਕੁੜੀਆਂ ਦੀਆਂ ਹੱਤਿਆਵਾਂ ਕਰਨ ਉਪਰੰਤ ਆਪਣੇ ਆਪ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕੀਤੀ ਹੈ। ਮ੍ਰਿਤਕਾਂ ਵਿਚ ਮੈਕਫਾਡਨ ਤੋਂ ਇਲਾਵਾ ਹੋਲੀ ਮੈਕਫਾਡਨ (35), ਰੀਲੀ ਐਲਨ (17), ਮਾਈਕਲ ਮੇਯੋ (15) ਟਿਫਨੀ ਗੈਸ (13), ਈਵੀ ਵੈਬਸਟਰ (14) ਤੇ ਬ੍ਰਿਟਨੀ ਬਰੀਵਰ (16) ਸ਼ਾਮਲ ਹਨ। ਈਵੀ ਵੈਬਸਟਰ ਤੇ ਬ੍ਰਿਟਨੀ ਬਰੀਵਰ ਸੋਮਵਾਰ ਤੋਂ ਲਾਪਤਾ ਸਨ। ਓਕਮੁਗਲੀ ਪੁਲਿਸ ਮੁਖੀ ਜੋਇ ਪ੍ਰੈਨਟਿਸ ਅਨੁਸਾਰ ਇਹ ਦੋਨੋਂ ਕੁੜੀਆਂ ਟਿਫਨੀ ਗੈਸ ਦੀਆਂ ਦੋਸਤ ਸਨ। ਘਰ ਨਾ ਪਹੁੰਚਣ ਕਾਰਨ ਸੋਮਵਾਰ ਨੂੰ ਇਨਾਂ ਦੇ ਲਾਪਤਾ ਹੋਣ ਦੀ ਰਿਪੋਰਟ ਲਿਖਾਈ ਗਈ ਸੀ।

Leave a comment