ਤਿਉਹਾਰੀ ਸੀਜ਼ਨ ਤੋਂ ਪਹਿਲਾਂ ਨੈੱਟਵਰਕ ਕੀਤਾ ਮਜ਼ਬੂਤ; ਅੰਮ੍ਰਿਤਸਰ, ਜਲੰਧਰ ਤੇ ਅਬੋਹਰ ਸਮੇਤ ਕਈ ਸ਼ਹਿਰਾਂ ‘ਚ ‘ਐਮਾਜ਼ਾਨ ਨਾਓ ਰਾਹੀਂ ਮਿੰਟਾਂ ‘ਚ ਪਹੁੰਚੇਗਾ ਸਾਮਾਨ
ਬੈਂਗਲੁਰੂ, 2 ਅਕਤੂਬਰ (ਪੰਜਾਬ ਮੇਲ)- ਈ-ਕਾਮਰਸ ਖੇਤਰ ਦੀ ਮਸ਼ਹੂਰ ਕੰਪਨੀ ਐਮਾਜ਼ਾਨ ਨੇ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਆਪਣੇ ਗਾਹਕਾਂ ਨੂੰ ਵੱਡੀ ਸਹੂਲਤ ਦਿੰਦਿਆਂ ਆਪਣੀ ਅਲਟਰਾ-ਫਾਸਟ ਡਿਲੀਵਰੀ ਸੇਵਾ (ਐਮਾਜ਼ਾਨ ਨਾਓ) ਦਾ ਵਿਸਥਾਰ ਭਾਰਤ ਦੇ 120 ਤੋਂ ਵੱਧ ਸ਼ਹਿਰਾਂ ਵਿਚ ਕਰ ਦਿੱਤਾ ਹੈ। ਕੰਪਨੀ ਨੇ ਮਹਿਜ਼ ਦੋ ਹਫ਼ਤਿਆਂ ਦੇ ਅੰਦਰ ਆਪਣੇ ਇਸ ਨੈੱਟਵਰਕ ਦੇ ਦਾਇਰੇ ਨੂੰ ਦੋਗੁਣਾ ਕਰ ਲਿਆ ਹੈ।
ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਵਿਚ ਕੰਪਨੀ ਨੇ ਦੱਸਿਆ ਕਿ ਇਹ ਸੇਵਾ ਹੁਣ ਉੱਤਰ ਭਾਰਤ ਦੇ ਅੰਮ੍ਰਿਤਸਰ, ਅਬੋਹਰ, ਜਲੰਧਰ, ਅੰਬਾਲਾ ਤੋਂ ਲੈ ਕੇ ਮੰਗਲੌਰ, ਮਨੀਪਾਲ, ਵਿਸ਼ਾਖਾਪਟਨਮ, ਕੋਚੀ, ਚੰਗਨਾਚੇਰੀ, ਭੁਵਨੇਸ਼ਵਰ ਅਤੇ ਕਰਵਾਰ ਵਰਗੇ ਸ਼ਹਿਰਾਂ ਵਿਚ ਉਪਲਬਧ ਹੋ ਗਈ ਹੈ।
ਐਮਾਜ਼ਾਨ ਨਾਓ ਰਾਹੀਂ ਗਾਹਕਾਂ ਨੂੰ ਹਜ਼ਾਰਾਂ ਉਤਪਾਦ ਮੁਹੱਈਆ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿਚ ਰਾਸ਼ਨ (ਗ੍ਰੋਸਰੀ), ਤਾਜ਼ੇ ਫਲ ਤੇ ਸਬਜ਼ੀਆਂ, ਫਰੋਜ਼ਨ ਫੂਡ, ਨਿੱਜੀ ਦੇਖਭਾਲ ਦੇ ਉਤਪਾਦ, ਫੈਸ਼ਨ ਤੇ ਬਿਊਟੀ ਆਈਟਮਾਂ, ਛੋਟੇ ਬਜਲੀ ਉਪਕਰਣ ਅਤੇ ਰਸੋਈ ਦਾ ਸਾਮਾਨ ਸ਼ਾਮਲ ਹੈ। ਕੰਪਨੀ ਅਨੁਸਾਰ ਇਨ੍ਹਾਂ ਆਰਡਰਾਂ ਦੀ ਪੂਰਤੀ ਲਗਭਗ 800 ਮਾਈਕ੍ਰੋ-ਫੁਲਫਿਲਮੈਂਟ ਅਤੇ ਅਰਬਨ ਸੈਂਟਰਾਂ ਦੇ ਨੈੱਟਵਰਕ ਰਾਹੀਂ ਕੀਤੀ ਜਾਵੇਗੀ।
ਐਮਾਜ਼ਾਨ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ (ਐਵਰੀਡੇਅ ਐਸੇਂਸ਼ੀਅਲਜ਼) ਹਰਸ਼ ਗੋਇਲ ਨੇ ਕਿਹਾ, ”ਅਸੀਂ ‘ਐਮਾਜ਼ਾਨਗ੍ਰੇਟ ਇੰਡੀਅਨ ਫੈਸਟੀਵਲ’ ਤੋਂ ਪਹਿਲਾਂ ਦੇਸ਼ ਦੇ ਵੱਖ-ਵੱਖ ਹਿੱਸਿਆਂ – ਉੱਤਰ ਵਿਚ ਅੰਮ੍ਰਿਤਸਰ ਤੇ ਅਬੋਹਰ ਤੋਂ ਲੈ ਕੇ ਦੱਖਣ ਵਿਚ ਕੋਚੀ ਤੇ ਚੰਗਨਾਚੇਰੀ ਤੱਕ ‘ਐਮਾਜ਼ਾਨਨਾਓ’ ਦੀਆਂ ਸੁਪਰਫਾਸਟ ਡਿਲੀਵਰੀ ਸੇਵਾਵਾਂ ਪਹੁੰਚਾ ਕੇ ਬਹੁਤ ਖੁਸ਼ ਹਾਂ। ਇਹ ਐਮਾਜ਼ਾਨ ਇੰਡੀਆ ਦੇ ਇਤਿਹਾਸ ਵਿਚ ਸਭ ਤੋਂ ਤੇਜ਼ੀ ਨਾਲ ਵਧਣ ਵਾਲਾ ਬਿਜ਼ਨਸ ਯੂਨਿਟ ਬਣ ਗਿਆ ਹੈ, ਜਿਸ ਦੇ ਆਰਡਰ ਹਰ ਤਿਮਾਹੀ ਵਿਚ ਦੋਗੁਣੇ ਹੋ ਰਹੇ ਹਨ।”
ਕੰਪਨੀ ਨੇ ਸਤੰਬਰ ਵਿਚ ਦੱਸਿਆ ਸੀ ਕਿ ਐਮਾਜ਼ਾਨਨਾਓ ਨੇ ਪਿਛਲੇ ਤਿੰਨ ਮਹੀਨਿਆਂ ਦੇ ਅਧਾਰ ‘ਤੇ ਭਾਰਤ ਵਿਚ 1 ਅਰਬ ਅਮਰੀਕੀ ਡਾਲਰ ਦੀ ਸਾਲਾਨਾ ਵਿਕਰੀ ਦਾ ਅੰਕੜਾ ਪਾਰ ਕਰ ਲਿਆ ਹੈ। ਕੰਪਨੀ ਦੀ ਯੋਜਨਾ ਇਸ ਸੇਵਾ ਨੂੰ 300 ਤੋਂ ਵੱਧ ਸ਼ਹਿਰਾਂ ਵਿਚ ਵਧਾਉਣ ਅਤੇ ਦੇਸ਼ ਦਾ ਸਭ ਤੋਂ ਵੱਡਾ ‘ਮਿੰਟਾਂ ‘ਚ ਡਿਲੀਵਰੀ’ ਨੈੱਟਵਰਕ ਤਿਆਰ ਕਰਨ ਦੀ ਹੈ।
ਇਸ ਤੋਂ ਇਲਾਵਾ, 8 ਅਕਤੂਬਰ ਤੋਂ ਸ਼ੁਰੂ ਹੋ ਰਹੇ ਐਮਾਜ਼ਾਨ ਗ੍ਰੇਟ ਇੰਡੀਅਨ ਫੈਸਟੀਵਲ’ ਦੌਰਾਨ ਐਮਾਜ਼ਾਨਨਾਓ ‘ਤੇ ਵਿਸ਼ੇਸ਼ ਛੋਟਾਂ ਤੇ ਡੀਲਜ਼ ਵੀ ਮਿਲਣਗੀਆਂ। ਐੱਸ.ਬੀ.ਆਈ. ਕ੍ਰੈਡਿਟ ਅਤੇ ਡੈਬਿਟ ਕਾਰਡ ਧਾਰਕਾਂ ਨੂੰ 10 ਫੀਸਦੀ ਤੁਰੰਤ ਛੋਟ ਮਿਲੇਗੀ, ਜਦਕਿ ਪ੍ਰਾਈਮ ਮੈਂਬਰਾਂ ਲਈ 10 ਫੀਸਦੀ ਤੱਕ ਦੀ ਵਾਧੂ ਬਚਤ ਦਾ ਪ੍ਰਬੰਧ ਕੀਤਾ ਗਿਆ ਹੈ। ਗਾਹਕ ਐਮਾਜ਼ਾਨਐਪ ਵਿਚ ਨਾਓ ਬੈਨਰ ਦੇਖ ਕੇ ਆਪਣੇ ਸ਼ਹਿਰ ਵਿਚ ਇਸ ਸੇਵਾ ਦੀ ਉਪਲਬਧਤਾ ਦੀ ਜਾਂਚ ਕਰ ਸਕਦੇ ਹਨ।
ਐਮਾਜ਼ਾਨ ਵੱਲੋਂ ਭਾਰਤ ਦੇ 120 ਤੋਂ ਵੱਧ ਸ਼ਹਿਰਾਂ ‘ਚ ਅਲਟਰਾ-ਫਾਸਟ ਡਿਲੀਵਰੀ ਸੇਵਾ ਸ਼ੁਰੂ
