#INDIA

ਏਅਰ ਇੰਡੀਆ ਤਲ ਅਵੀਵ ਉਡਾਣਾਂ ਦੀਆਂ ਟਿਕਟਾਂ ਰੱਦ ਕਰਨ ‘ਤੇ ਕੁੱਝ ਸਮੇਂ ਲਈ ਚਾਰਜ ਨਹੀਂ ਲਵੇਗੀ

ਨਵੀਂ ਦਿੱਲੀ, 10 ਅਕਤੂਬਰ (ਪੰਜਾਬ ਮੇਲ)- ਏਅਰ ਇੰਡੀਆ ਨੇ ਅੱਜ ਕਿਹਾ ਕਿ ਇਜ਼ਰਾਈਲ ਦੇ ਸ਼ਹਿਰ ਤਲ ਅਵੀਵ ਜਾਣ ਅਤੇ ਆਉਣ ਵਾਲੀਆਂ ਉਡਾਣਾਂ ਦੀਆਂ ਟਿਕਟਾਂ ਰੱਦ ਕਰਨ ਜਾਂ ਸਫਰ ਕਰਨ ਦੀ ਤਰੀਕ ਬਦਲਣ ‘ਤੇ ਉਹ ਕੁਝ ਸਮੇਂ ਲਈ ਕੋਈ ਚਾਰਜ ਨਹੀਂ ਲਵੇਗੀ। ਇਜ਼ਰਾਈਲ-ਹਮਾਸ ਦੇ ਵਿਵਾਦ ਦੌਰਾਨ ਏਅਰਲਾਈਨ ਨੇ ਤਲ ਅਵੀਵ ਜਾਣ ਤੇ ਉਥੋਂ ਆਉਣ ਵਾਲੀਆਂ ਸਾਰੀਆਂ ਉਡਾਣਾਂ 14 ਅਕਤੂਬਰ ਤੱਕ ਰੱਦ ਕਰ ਦਿੱਤੀਆਂ ਹਨ। ਏਅਰਲਾਈਨ ਨੇ ਅੱਜ ‘ਐਕਸ’ ਉੱਤੇ ਪੋਸਟ ‘ਚ ਕਿਹਾ ਕਿ ਉਹ ਤਲ ਅਵੀਵ ਜਾਣ-ਆਉਣ ਵਾਲੀਆਂ ਆਪਣੀਆਂ ਉਡਾਣਾਂ ਲਈ ਟਿਕਟਾਂ ਰੱਦ ਕਰਨ ਜਾਂ ਉਸ ਵਿਚ ਇੱਕ ਤਬਦੀਲੀ ਕਰਨ ‘ਤੇ ਕੋਈ ਚਾਰਜ ਨਹੀਂ ਲਵੇਗੀ। ਇਸ ਵਿਚ ਕਿਹਾ ਗਿਆ, ”ਇਹ ਸਹੂਲਤ 9 ਅਕਤੂਬਰ ਤੋਂ ਪਹਿਲਾਂ ਬੁੱਕ ਕਰਵਾਈਆਂ ਉਨ੍ਹਾਂ ਟਿਕਟਾਂ ‘ਤੇ ਉਪਲਬਧ ਹੋਵੇਗੀ, ਜਿਨ੍ਹਾਂ ‘ਤੇ ਸਫਰ 31 ਅਕਤੂਬਰ ਤੱਕ ਹੋਣਾ ਹੈ।”

Leave a comment