#INDIA

ਇਸਰੋ ਦਾ ਆਦਿੱਤਿਆ-ਐੱਲ-1 ਮਿਸ਼ਨ 2 ਸਤੰਬਰ ਨੂੰ

ਬੰਗਲੌਰ, 28 ਅਗਸਤ (ਪੰਜਾਬ ਮੇਲ)- ਇਸਰੋ ਸੂਰਜ ਦਾ ਅਧਿਐਨ ਕਰਨ ਲਈ ਪੀ.ਐੱਸ.ਐੱਲ.ਵੀ.-ਸੀ 57/ਆਦਿੱਤਿਆ-ਐੱਲ1 ਮਿਸ਼ਨ ਸ੍ਰੀਹਰੀਕੋਟਾ ਤੋਂ 2 ਸਤੰਬਰ ਨੂੰ ਸਵੇਰੇ 11.50 ‘ਤੇ ਲਾਂਚ ਕੀਤਾ ਜਾਵੇਗਾ।
ਚੰਦ ਮਿਸ਼ਨ ਦੀ ਸਫਲਤਾ ਤੋਂ ਬਾਅਦ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵੱਲੋਂ ਇਹ ਸੂਰਜ ਮਿਸ਼ਨ ਲਾਂਚ ਕੀਤਾ ਜਾਵੇਗਾ। ‘ਆਦਿਤਿਆ-ਐਲ1’ ਪੁਲਾੜ ਵਾਹਨ ਸੂਰਜ ਦੀ ਸਭ ਤੋਂ ਬਾਹਰੀ ਪਰਤਾਂ ਦੇ ਨਿਰੀਖਣ ਲਈ ਅਤੇ ਐੱਲ1 ਸੂਰਜ-ਧਰਤੀ ਲਾਗਰੇਂਜ ਬਿੰਦੂ ‘ਤੇ ਸੂਰਜੀ ਹਵਾ ਦੀ ਸਥਿਤੀ ਦੇ ਨਿਰੀਖਣ ਲਈ ਤਿਆਰ ਕੀਤਾ ਗਿਆ ਹੈ। ਐੱਲ1 ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ਹੈ।

Leave a comment