#EUROPE

ਆਈਸਲੈਂਡ ਸ਼ਾਂਤੀਪੂਰਨ ਦੇਸ਼ਾਂ ਦੀ ਸੂਚੀ ‘ਚ ਅੱਵਲ ਦਰਜੇ ‘ਤੇ

-ਨਿਊਜ਼ੀਲੈਂਡ ਦੂਜੇ ਸਥਾਨ ‘ਤੇ
ਬ੍ਰਿਸਬੇਨ, 2 ਜੁਲਾਈ (ਪੰਜਾਬ ਮੇਲ)- ਆਈਸਲੈਂਡ ਨੇ ਲਗਾਤਾਰ ਕਈ ਸਾਲਾਂ ਤੋਂ ਸਭ ਤੋਂ ਸ਼ਾਂਤੀਪੂਰਨ ਦੇਸ਼ ਵਜੋਂ ਅੱਵਲ ਦਰਜਾ ਪ੍ਰਾਪਤ ਹੈ।  ਗਲੋਬਲ ਪੀਸ ਇੰਡੈਕਸ ਦੇ ਅਨੁਸਾਰ ਦੁਨੀਆਂ ਭਰ ਦੇ 163 ਦੇਸ਼ਾਂ ਵਿਚੋ ਮੁਲਾਂਕਣ ਕੀਤੇ ਗਏ ਸਭ ਤੋ ਵੱਧ ਸ਼ਾਂਤੀਪੂਰਨ ਦੇਸ਼ਾਂ ‘ਤੇ ਇੰਸਟੀਚਿਊਟ ਫਾਰ ਇਕਨਾਮਿਕਸ ਐਂਡ ਪੀਸ ਦੁਆਰਾ ਇਕ ਤਾਜ਼ਾ ਅਧਿਐਨ ਕੀਤਾ ਗਿਆ ਹੈ। ਅਧਿਐਨ ਅਨੁਸਾਰ ਸ਼ਾਂਤੀਪੂਰਨ ਦੇਸ਼ਾਂ ‘ਚ ਆਈਸਲੈਂਡ ਨੂੰ ਪਹਿਲਾ ਸਥਾਨ ਮਿਲਿਆ ਹੈ। ਆਈਸਲੈਂਡ ਵਿਚ ਲਗਭਗ ਕੋਈ ਫੌਜ ਨਹੀਂ ਹੈ ਅਤੇ ਅਪਰਾਧ ਦਰ ਬਹੁਤ ਘੱਟ ਹੈ।
ਦੁਨੀਆਂ ਦੇ ਸਭ ਤੋ ਵੱਧ ਚੋਟੀ ਦੇ 20 ਸ਼ਾਂਤੀਪੂਰਨ ‘ਚ ਆਈਸਲੈਂਡ ਨੇ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਨੇ ਲਗਾਤਾਰ ਕਈ ਸਾਲਾਂ ਤੋਂ ਸਭ ਤੋਂ ਸ਼ਾਂਤੀਪੂਰਨ ਦੇਸ਼ ਵਜੋਂ ਅੱਵਲ ਦਰਜਾ ਪ੍ਰਾਪਤ ਹੈ। ਇਸ ਵਿਚ ਲਗਭਗ ਕੋਈ ਫੌਜ ਨਹੀਂ ਹੈ ਅਤੇ ਅਪਰਾਧ ਦਰ ਬਹੁਤ ਘੱਟ ਹੈ।
ਦੂਜਾ ਸਥਾਨ ਨਿਊਜ਼ੀਲੈਂਡ ਨੂੰ ਮਿਲਿਆ ਹੈ, ਜੋ ਆਪਣੀ ਸੁਰੱਖਿਆ ਅਤੇ ਟਕਰਾਅ ਦੀ ਘਾਟ ਲਈ ਜਾਣਿਆ ਜਾਂਦਾ ਹੈ। ਇਹ ਏਸ਼ੀਆ-ਪ੍ਰਸ਼ਾਂਤ ਖੇਤਰ ਦਾ ਸਭ ਤੋਂ ਸ਼ਾਂਤੀਪੂਰਨ ਦੇਸ਼ ਹੈ।
ਇਸੇ ਤਹਿਤ ਸਵਿਟਜ਼ਰਲੈਂਡ ਨੂੰ ਤੀਸਰਾ ਸਥਾਨ ਪ੍ਰਾਪਤ ਹੋਇਆ ਹੈ, ਜੋ ਕਿ ਗਲੋਬਲ ਟਕਰਾਵਾਂ ਵਿਚ ਆਪਣੀ ਨਿਰਪੱਖਤਾ ਲਈ ਮਸ਼ਹੂਰ ਹੈ। ਸਵਿਟਜ਼ਰਲੈਂਡ ਦੇ ਜੇਨੇਵਾ ਵਿਚ ਕਈ ਅੰਤਰਰਾਸ਼ਟਰੀ ਸ਼ਾਂਤੀ ਸੰਗਠਨ ਵੀ ਹਨ।
ਚੌਥਾ ਸਥਾਨ ਇੱਕ ਸੁਰੱਖਿਅਤ ਯੂਰਪੀਅਨ ਦੇਸ਼ ਸਲੋਵੇਨੀਆ ਨੂੰ ਪ੍ਰਾਪਤ ਹੋਇਆ ਹੈ, ਜਿਸ ਵਿਚ ਇੱਕ ਛੋਟੀ, ਚੰਗੀ ਤਰ੍ਹਾਂ ਪ੍ਰਬੰਧਿਤ ਫੌਜ ਹੈ।
ਪੰਜਵਾਂ ਸਥਾਨ ਆਇਰਲੈਂਡ ਨੂੰ ਮਿਲਿਆ ਹੈ, ਜੋ ਘੱਟ ਅਪਰਾਧ ਦਰ ਅਤੇ ਭਾਈਚਾਰੇ ਦੀ ਮਜ਼ਬੂਤ ਭਾਵਨਾ ਵਾਲਾ ਇੱਕ ਉੱਚ ਵਿਕਸਤ ਦੇਸ਼ ਹੈ।
ਛੇਵਾਂ ਸਥਾਨ ਆਸਟਰੀਆ ਨੂੰ ਮਿਲਿਆ ਹੈ, ਜੋ ਆਪਣੀ ਮਜ਼ਬੂਤ ਆਰਥਿਕਤਾ ਅਤੇ ਬਹੁਤ ਘੱਟ ਹਿੰਸਕ ਅਪਰਾਧ ਦਰਾਂ ਲਈ ਜਾਣਿਆ ਜਾਂਦਾ ਹੈ।
ਸੂਚੀ ਵਿਚ ਸੱਤਵਾਂ ਸਥਾਨ ਪੁਰਤਗਾਲ ਨੂੰ ਪ੍ਰਾਪਤ ਹੋਇਆ ਹੈ, ਜੋ ਉੱਚ ਗੁਣਵੱਤਾ ਵਾਲੇ ਜੀਵਨ ਦੇ ਨਾਲ ਇੱਕ ਬਹੁਤ ਹੀ ਸੁਰੱਖਿਅਤ ਯੂਰਪੀਅਨ ਦੇਸ਼ ਹੈ।
ਸਿੰਗਾਪੁਰ ਨੂੰ ਅੱਠਵਾਂ ਸਥਾਨ ਪ੍ਰਾਪਤ ਹੋਇਆ ਹੈ, ਜੋ ਕਿ ਏਸ਼ੀਆ ਦਾ ਸਭ ਤੋਂ ਸ਼ਾਂਤਮਈ ਦੇਸ਼ ਹੈ ਅਤੇ ਆਪਣੇ ਸਖ਼ਤ ਕਾਨੂੰਨਾਂ ਤੇ ਬਹੁਤ ਸੁਰੱਖਿਆ ਲਈ ਜਾਣਿਆ ਜਾਂਦਾ ਹੈ।
ਨੌਵੇਂ ਸਥਾਨ ਫਿਨਲੈਂਡ ਨੂੰ ਪ੍ਰਾਪਤ ਹੋਇਆ ਹੈ, ਜੋ ਕਿ ਉੱਚ ਪੱਧਰੀ ਵਿਸ਼ਵਾਸ ਅਤੇ ਸੁਰੱਖਿਆ ਵਾਲਾ ਇੱਕ ਨੋਰਡਿਕ ਦੇਸ਼ ਹੈ।
ਆਪਣੇ ਪਿਆਰ ਤੇ ਸ਼ਾਨਦਾਰ ਸੱਭਿਆਚਾਰ, ਘੱਟ ਅਪਰਾਧ ਅਤੇ ਸਥਾਨਕ ਲੋਕਾਂ ਅਤੇ ਯਾਤਰੀਆਂ ਦੋਵਾਂ ਲਈ ਸੁਰੱਖਿਆ ਲਈ ਜਾਣੇ ਜਾਂਦੇ ਜਾਪਾਨ ਦੇਸ਼ ਨੂੰ ਇਸ ਸੂਚੀ ਵਿਚ ਦੱਸਵਾਂ ਸਥਾਨ ਪ੍ਰਾਪਤ ਹੋਇਆ ਹੈ।
ਇਸ ਤੋਂ ਇਲਾਵਾ ਡੈਨਮਾਰਕ ਨੂੰ ਗਿਆਰਵਾਂ, ਮਲੇਸ਼ੀਆ ਨੂੰ 12ਵਾਂ, ਚੈੱਕ ਗਣਰਾਜ ਨੂੰ 13ਵਾਂ, ਕੈਨੇਡਾ ਨੂੰ 14ਵਾਂ, ਹੰਗਰੀ ਨੂੰ 15ਵਾਂ, ਭੂਟਾਨ ਨੂੰ 16ਵਾਂ, ਨੀਦਰਲੈਂਡ ਨੂੰ 17ਵਾਂ, ਮਾਰੀਸ਼ਸ ਨੂੰ 18ਵਾਂ, ਲਾਤਵੀਆ ਨੂੰ 19ਵਾਂ ਅਤੇ ਆਸਟ੍ਰੇਲੀਆ ਨੂੰ 20ਵਾਂ ਸਥਾਨ ਪ੍ਰਾਪਤ ਹੋਇਆ ਹੈ। ਇਸ ਸੂਚੀ ‘ਚ ਭਾਰਤ ਨੇ 127ਵਾਂ ਤੇ ਅਮਰੀਕਾ ਨੇ 134ਵਾਂ ਸਥਾਨ ਹਾਸਲ ਕੀਤਾ ਹੈ।
ਇਹ ਇੰਸਟੀਚਿਊਟ ਡੂੰਘਾਈ ਨਾਲ ਵਿਸ਼ਵਵਿਆਪੀ ਜਾਂਚ-ਪੜਤਾਲ ਪੜਤਾਲ ਨਾਲ ਹਰੇਕ ਦੇਸ਼ ਦਾ ਮੁਲਾਂਕਣ 23 ਸੂਚਕਾਂਕ ‘ਚ ਕਰਕੇ ਦਰਜਾਬੰਦੀ ਦਿੰਦਾ ਹੈ, ਜਿਸ ਵਿਚ ਮੁੱਖ ਹਨ ਸਮਾਜਿਕ ਸੁਰੱਖਿਆ, ਸਥਿਰਤਾ ਤੇ ਸ਼ਾਤੀ, ਦੇਸ਼ ਵਿਚ ਚੱਲ ਰਹੇ ਘਰੇਲੂ ਤੇ ਅੰਤਰਰਾਸ਼ਟਰੀ ਟਕਰਾਵਾਂ ਤੋ ਦੂਰ ਰਹਿਣਾ, ਮਜ਼ਬੂਤ ਅਤੇ ਸਥਿਰ ਸਰਕਾਰਾਂ ‘ਤੇ ਲੋਕਾਂ ਦਾ ਭਰੋਸਾ, ਘੱਟ ਅਪਰਾਧ ਦਰ, ਕਾਨੂੰਨ ਦਾ ਰਾਜ, ਇੱਕ ਦੇਸ਼ ਆਪਣੀ ਫੌਜ ‘ਤੇ ਕਿੰਨਾ ਕੁ ਖਰਚ ਕਰਦਾ ਹੈ ਤੇ ਇਹ ਦੇਸ਼ ਦੂਜੇ ਦੇਸ਼ਾਂ ਨਾਲ ਲੜਾਈਆਂ ਤੇ ਟਕਰਾਅ ਤੋਂ ਕਿੰਨੀ ਦੂਰੀ ਬਣਾਉਂਦੇ ਹਨ ਆਦਿ ਮਾਪਦੰਡਾਂ ਨੂੰ ਮਾਪਦਾ ਹੈ।