#AMERICA

ਅਰਕਾਨਸਾਸ ਸੁਪਰ ਮਾਰਕੀਟ ‘ਚ ਸਮੂਹਿਕ ਗੋਲੀਬਾਰੀ ‘ਚ ਇਕ ਆਂਧਰਾ ਪ੍ਰਦੇਸ਼ ਦੇ ਵਿਦਿਆਰਥੀ ਦੀ ਮੌਤ 

ਨਿਊਯਾਰਕ, 24 ਜੂਨ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਅਰਕਾਨਸਾਸ ਰਾਜ ਦੀ ਇਕ ਸੁਪਰ ਮਾਰਕੀਟ  ‘ਚ ਹੋਈ ਗੋਲੀਬਾਰੀ ਦੇ ਦੋਰਾਨ ਜ਼ਖਮੀ ਹੋਏ ਭਾਰਤ ਦੇ ਆਂਧਰਾ ਪ੍ਰਦੇਸ਼ ਦੇ ਨੌਜਵਾਨ ਦੀ ਮੌਤ  ਹੋ ਗਈ ਹੈ। ਉਹ ਇੱਕ ਸੁਪਰਮਾਰਕੀਟ ਗੋਲੀਬਾਰੀ ਵਿੱਚ ਗੰਭੀਰ ਜ਼ਖ਼ਮੀ ਹੋਇਆ ਸੀ। ਉਸ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ ਹੈ। ਗੋਪੀਕ੍ਰਿਸ਼ਨ, ਯਜ਼ਲੀ, ਕਾਰਲਾਪਾਲੇਮ ਮੰਡਲ, ਜ਼ਿਲ੍ਹਾ  ਬਾਪਟਲਾ  ਆਂਧਰਾ ਪ੍ਰਦੇਸ਼ ਦਾ ਵਸਨੀਕ ਸੀ ਅਤੇ ਉਸ ਨੇ ਅਮਰੀਕਾ ਵਿੱਚ ਆਪਣੀ ਐਮਐਸ ਦੀ ਪੜਾਈ  ਪੂਰੀ ਕੀਤੀ ਸੀ। ਉ ਫੋਰਡੀਜ਼, ਦੱਖਣੀ ਅਰਕਾਨਸਾਸ ਵਿੱਚ ਰਹਿੰਦਾ ਸੀ। ਉਹ ਮੈਚ ਬੁਚਰ ਨਾਂ ਦੇ ਸਟੋਰ ਵਿੱਚ ਪਾਰਟ-ਟਾਈਮ ਕੰਮ ਕਰਦਾ ਸੀ। ਪਰ ਬੀਤੇਂ ਦਿਨ , ਇੱਕ ਹਮਲਾਵਰ ਨੇ ਸੁਪਰਮਾਰਕੀਟ ਵਿੱਚ ਦਾਖਲ ਹੋ ਕੇ ਗੋਲੀਬਾਰੀ ਕੀਤੀ। ਇਸ ਘਟਨਾ ‘ਚ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ ਅਤੇ 10 ਲੋਕ ਗੰਭੀਰ ਜ਼ਖਮੀ ਹੋ ਗਏ ਸਨ। ਹਮਲਾਵਰ ਦੀ ਗੋਲੀਬਾਰੀ ਵਿੱਚ ਗੰਭੀਰ ਜ਼ਖ਼ਮੀ ਹੋਏ ਭਾਰਤੀ ਮੂਲ ਦੇ ਗੋਪੀ ਕ੍ਰਿਸ਼ਨ ਸਮੇਤ  ਹੋਰਨਾਂ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਸੀ। ਉੱਥੇ ਇਲਾਜ ਦੌਰਾਨ ਗੋਪੀਕ੍ਰਿਸ਼ਨ ਦੀ ਮੌਤ  ਹੋ ਗਈ