ਸੈਕਰਾਮੈਂਟੋ, 25 ਅਪ੍ਰੈਲ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਅਮਰੀਕਾ ਦੀ ਡੇਲਵੇਅਰ ਸਟੇਟ ਯੂਨੀਵਰਸਿਟੀ ਡੋਵਰ ਵਿਚ ਇਕ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਹੈ। ਲੜਕੀ ਦੀ ਪਛਾਣ ਕੈਮੇ ਮਿਸ਼ੈਲ ਡੇਸਿਲਵਾ (18) ਵਜੋਂ ਹੋਈ ਹੈ। ਡੋਵਰ ਪੁਲਿਸ ਵਿਭਾਗ ਅਨੁਸਾਰ ਡੇਸਿਲਵਾ ਦੇ ਸਰੀਰ ਦੇ ਉਪਰਲੇ ਹਿੱਸੇ ਵਿਚ ਗੋਲੀ ਵੱਜੀ ਸੀ। ਉਸ ਨੂੰ ਇਲਾਜ ਲਈ ਬੇਹੈਲਥ ਹਸਪਤਾਲ ਦੇ ਕੈਂਟ ਕੈਂਪਸ ਵਿਚ ਲਿਜਾਇਆ ਗਿਆ, ਜਿਥੇ ਉਹ ਦਮ ਤੋੜ ਗਈ। ਉਹ ਯੂਨੀਵਰਸਿਟੀ ਦੀ ਪੰਜੀਕ੍ਰਿਤ ਵਿਦਿਆਰਥੀ ਨਹੀਂ ਸੀ। ਯੂਨੀਵਰਸਿਟੀ ਦੇ ਪ੍ਰਧਾਨ ਟੋਨੀ ਐਲਨ ਵੱਲੋਂ ਭੇਜੇ ਸੰਦੇਸ਼ ਵਿਚ ਕਿਹਾ ਗਿਆ ਹੈ ਕਿ ਉਸ ਦੀ ਮੌਤ ਦੇ ਅਫਸੋਸ ਵਿਚ ਯੂਨੀਵਰਸਿਟੀ ਕੈਂਪਸ ਇਕ ਦਿਨ ਲਈ ਬੰਦ ਰਿਹਾ।
ਅਮਰੀਕੀ University ‘ਚ ਲੜਕੀ ਦੀ ਗੋਲੀ ਮਾਰ ਕੇ ਹੱਤਿਆ
![](https://punjabmailusa.com/wp-content/uploads/2023/02/Crime.jpg)