#AMERICA

ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਜਹਾਜ਼ ਦਾ ਰੰਗ ਸਫ਼ੈਦ ਤੇ ਨੀਲਾ ਹੀ ਰਹੇਗਾ

ਵਾਸ਼ਿੰਗਟਨ, 11 ਮਾਰਚ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਦੇ ਅਧਿਕਾਰਤ ਜਹਾਜ਼ ਏਅਰ ਫੋਰਸ ਵਨ ਦੀ ਥਾਂ ‘ਤੇ ਆਉਣ ਵਾਲੇ ਨਵੇਂ ਜਹਾਜ਼ਾਂ ਦਾ ਰੰਗ ਵੀ ਨੀਲਾ ਅਤੇ ਚਿੱਟਾ ਹੀ ਰਹੇਗਾ। ਇਹ ਨਵਾਂ ਜਹਾਜ਼ ਚਾਰ ਸਾਲਾਂ ਵਿੱਚ ਮਿਲਣ ਦੀ ਉਮੀਦ ਹੈ। ਹਵਾਈ ਫ਼ੌਜ ਨੇ ਦੇਰ ਰਾਤ ਕਿਹਾ ਕਿ ਆਧੁਨਿਕ 747 ਜਹਾਜ਼ ਦੇ ਨਵੇਂ ਮਾਡਲ ਦਾ ਆਸਮਾਨੀ ਰੰਗ ਪਹਿਲਾਂ ਨਾਲੋਂ ਥੋੜ੍ਹਾ ਗੂੜਾ ਹੋਵੇਗਾ। ਜ਼ਿਕਰਯੋਗ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਹਾਜ਼ ਦਾ ਬਾਹਰੀ ਰੰਗ ਲਾਲ-ਚਿੱਟਾ ਅਤੇ ਨੀਲਾ ਰੱਖਣ ਦਾ ਫੈਸਲਾ ਕੀਤਾ ਸੀ ਪਰ ਰਾਸ਼ਟਰਪਤੀ ਜੋਅ ਬਾਇਡਨ ਨੇ ਇਸ ਨੂੰ ਬਦਲ ਦਿੱਤਾ।

Leave a comment